ਅਮਰੀਕਾ:  ਯੂਨਾਈਟਿਡ ਏਅਰਲਾਈਨਜ਼ ਦੇ ਕੋਵਿਡ ਵੈਕਸੀਨ ਨਾ ਲੱਗੇ ਕਰਮਚਾਰੀ ਹੋਣਗੇ ਮੁਅੱਤਲ

190
Share

ਫਰਿਜ਼ਨੋ, 14 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਇੱਕ ਪ੍ਰਮੁੱਖ ਏਅਰਲਾਈਨ ਵੱਲੋਂ ਆਪਣੇ ਕੋਰੋਨਾ ਵੈਕਸੀਨ ਨਾ ਲੱਗੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ। ਇਸ ਸਬੰਧੀ ਕੰਪਨੀ ਦੇ ਸੀ ਈ ਓ ਨੇ ਬੁੱਧਵਾਰ ਨੂੰ ਦੱਸਿਆ ਕਿ ਯੂਨਾਈਟਿਡ ਏਅਰਲਾਈਨਜ਼ ਦੇ ਕੋਵਿਡ -19 ਵੈਕਸੀਨ ਤੋਂ ਇਨਕਾਰ ਕਰਨ ਵਾਲੇ 200 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ।
ਸੀ ਈ ਓ ਸਕਾਟ ਕਿਰਬੀ ਅਨੁਸਾਰ ਕੰਪਨੀ ਨੇ ਅਗਸਤ ਵਿੱਚ ਆਪਣੇ ਸਟਾਫ ਲਈ ਵੈਕਸੀਨ ਜਰੂਰੀ ਕੀਤੀ ਸੀ, ਪਰ ਏਅਰਲਾਈਨ ਦੇ 67,000 ਯੂ ਐਸ ਕਰਮਚਾਰੀਆਂ ਵਿੱਚੋਂ 232 ਵੈਕਸੀਨ ਡੈੱਡਲਾਈਨ ਤੋਂ ਖੁੰਝ ਗਏ ਹਨ। ਜਿਸ ਕਰਕੇ ਉਹ ਨੌਕਰੀ ਤੋਂ ਫਾਰਗ ਹੋਣ ਦਾ ਸਾਹਮਣਾ ਕਰ ਰਹੇ ਹਨ।
ਯੂਨਾਈਟਿਡ ਏਅਰਲਾਈਨ ਵੈਕਸੀਨ ਜਰੂਰਤ ਦੀ ਘੋਸ਼ਣਾ ਕਰਨ ਵਾਲੀ ਪਹਿਲੀਆਂ ਪ੍ਰਮੁੱਖ ਯੂ ਐਸ ਕੰਪਨੀਆਂ ਵਿੱਚੋਂ ਇੱਕ ਹੈ, ਜਿਸ ਨੇ ਕਰਮਚਾਰੀਆਂ ਨੂੰ ਸਤੰਬਰ ਦੇ ਅਖੀਰ ਤੱਕ ਵੈਕਸੀਨ ਲਗਵਾਉਣ ਲਈ ਕਿਹਾ ਸੀ।

Share