ਅਮਰੀਕਾ-ਮੈਕਸੀਕੋ ਦੇ ਬਾਰਡਰ ‘ਤੇ ਲਾਇਆ ਗਿਆ ਗੁਲਾਬੀ ਸੀ-ਸਾ

460
Share

ਵਾਸ਼ਿੰਗਟਨ, 4 ਫਰਵਰੀ (ਪੰਜਾਬ ਮੇਲ)-ਸੰਯੁਕਤ ਰਾਜ ਅਮਰੀਕਾ ਅਤੇ ਮੈਕਸੀਕੋ ਦਾ ਬਾਰਡਰ ਦੁਨੀਆ ਦੇ ਸਭ ਤੋਂ ਲੰਬੇ ਬਾਰਡਰ ‘ਚ ਸ਼ਾਮਲ ਹੈ। ਡਿਪਲੋਮੈਸੀ ਦੇ ਚੱਲਦੇ ਬਾਰਡਰ ਨੂੰ ਲੈ ਕੇ ਦੋਵਾਂ ਦੇਸ਼ਾਂ ‘ਚ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਬਾਰਡਰ ‘ਤੇ ਪਹਿਲੇ ਵੀ ਆਰਟੀਸਟਾਂ ਦੀ ਨਜ਼ਰ ਪੈਂਦੀ ਸੀ ਅਤੇ ਹੁਣ ਫਿਰ ਤੋਂ ਬਾਰਡਰ ‘ਤੇ ਆਰਟੀਸਟਸ ਨੇ ਕੁਝ ਅਜਿਹਾ ਕੀਤਾ ਹੈ ਇਹ ਬਾਰਡਰ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਅਮਰੀਕਾ ਦੇ ਸਨਲੈਂਡ ਪਾਰਕ ਨਿਊ ਮੈਕਸੀਕੋ ਨੂੰ ਮੈਕਸੀਕੋ ਦੇ ਸਿਯੂਡੇਡ ਜਿਊਰੈਮ ਤੋਂ ਵੱਖ ਕਰਨ ਵਾਲੇ ਬਾਰਡਰ ‘ਤੇ ਗੁਲਾਬੀ ਸੀ-ਸਾ ਲਾਇਆ ਗਿਆ ਹੈ ਜਿਸ ‘ਤੇ ਬੱਚੇ ਝੂਟੇ ਲੈ ਕੇ ਆਨੰਦ ਲੈ ਰਹੇ ਹਨ। ਇਸ ਗੁਲਾਬੀ ਸੀ-ਸਾ ਨੂੰ ਲੰਡਨ ਡਿਜ਼ਾਈਨ ਮਿਊਜ਼ੀਅਮ ਨੇ ਡਿਜ਼ਾਈਨ ਆਫ ਦਿ ਈਅਰ ਐਲਾਨ ਦਿੱਤਾ ਹੈ। ਰੋਨਾਲਡ ਰੇਲ ਅਤੇ ਵਰਜੀਨੀਆ ਸੈਨ ਫ੍ਰੇਟੇਲੋ ਨੇ ਇਸ ਗੁਲਾਬੀ ਸੀ-ਸਾ ਨੂੰ ਬਾਰਡਰ ‘ਤੇ ਲਾਇਆ ਹੈ। ਇਸ ਡਿਜ਼ਾਈਨ ਨੂੰ 2020 ਦਾ ਡਿਜ਼ਾਈਨ ਆਫ ਦਿ ਈਅਰ ਚੁਣਿਆ ਗਿਆ ਹੈ।

ਇਸ ਝੂਟੇ ਨੂੰ ਦੇਖ ਕੇ ਨੇੜਲੇ ਦੇ ਬੱਚੇ ਅਕਸਰ ਇਥੇ ਇਕੱਠੇ ਹੋ ਜਾਂਦੇ ਹਨ ਅਤੇ ਬਾਰਡਰ ਦੇ ਦੋਵੇਂ ਪਾਸੇ ਬੈਠ ਕੇ ਸੀ-ਸਾ ਦਾ ਆਨੰਦ ਲੈਂਦੇ ਹਨ। ਬਾਰਡਰ ਦੇ ਦੋਵਾਂ ਪਾਸੇ ਬਰਾਬਰੀ ਨਾਲ ਸੀ-ਸਾ ਲਾਉਣ ਦਾ ਇਕ ਹੋਰ ਕਾਰਣ ਸੀ। ਇਹ ਸੀ-ਸਾ ਲਾਉਣ ਵਾਲੇ ਟਰੰਪ ਦੀ ਵੰਡ ਦੀ ਪਾਲਿਸੀ ਵਿਰੁੱਧ ਆਪਣਾ ਵਿਰਦੋਹ ਦਰਜ ਕਰਨਾ ਚਾਹੁੰਦੇ ਸਨ।


Share