ਅਮਰੀਕਾ: ਬਰੁਕਲਿਨ ਵਿੱਚ ਜਾਰਜ ਫਲਾਇਡ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ

115
Share

ਫਰਿਜ਼ਨੋ (ਕੈਲੀਫੋਰਨੀਆ), 27 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਨਿਊਯਾਰਕ ਦੇ ਬਰੁਕਲਿਨ ਵਿੱਚ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਇੱਕ ਮੂਰਤੀ ਨਾਲ ਵੀਰਵਾਰ ਦੀ ਸਵੇਰੇ ਛੇੜਛਾੜ ਕੀਤੀ ਗਈ ਹੈ , ਜਿਸਦਾ ਕਿ ਜੂਨੀਥ ਰੈਲੀ ਦੇ ਹਿੱਸੇ ਵਜੋਂ ਕੁੱਝ ਦਿਨ ਪਹਿਲਾਂ ਉਦਘਾਟਨ ਕੀਤਾ ਗਿਆ ਸੀ। ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਨੋਸਟ੍ਰੈਂਡ ਅਤੇ ਫਲੈਟਬੱਸ਼ ਐਵੀਨਿਊਜ ‘ਤੇ ਸਥਿਤ ਇਸ 6 ਫੁੱਟ ਉੱਚੀ ਮੂਰਤੀ ‘ਤੇ ਕਾਲੇ ਰੰਗ ਦਾ ਛਿੜਕਾਅ ਕੀਤਾ ਗਿਆ ਹੈ। ਇਸਦੇ ਇਲਾਵਾ ਇਸਤੇ ਇੱਕ ਵੈੱਬਸਾਈਟ ਦਾ ਨਾਮ ਵੀ ਲਿਖਿਆ ਹੈ ਜੋ ਕਿ  ਇੱਕ ਵਾਈਟ ਨੈਸ਼ਲਿਸਟ  ਹੇਟ ਗਰੁੱਪ ਨਾਲ ਸਬੰਧਤ ਹੈ। ਜਾਰਜ ਫਲਾਇਡ, ਜੋ ਇੱਕ  ਕਾਲੇ ਮੂਲ ਦਾ  ਆਦਮੀ ਸੀ, ਦੀ ਮੌਤ 25 ਮਈ, 2020 ਨੂੰ ਹੋਈ, ਇੱਕ ਗੋਰੇ ਮਿਨੀਆਪੋਲਿਸ ਪੁਲਿਸ ਅਧਿਕਾਰੀ  ਵੱਲੋਂ ਤਕਰੀਬਨ 9 ਮਿੰਟ ਤੱਕ ਗਲੇ ‘ਤੇ ਗੋਡਾ ਰੱਖਣ ਕਾਰਨ ਹੋਈ ਸੀ।ਨਿਊਯਾਰਕ ਪੁਲਿਸ ਨੇ ਕਿਹਾ ਕਿ ਇਸ ਛੇੜਛਾੜ ਦੀ ਜਾਂਚ ਇੱਕ ਨਫ਼ਰਤੀ ਅਪਰਾਧ ਵਜੋਂ  ਕੀਤੀ ਜਾਵੇਗੀ, ਅਤੇ ਪੁਲਿਸ ਵੱਲੋਂ ਉਸ ਸਮੇਂ ਬਰੁਕਲਿਨ ਵਿੱਚ ਬੁੱਤ ਦੇ ਖੇਤਰ ਵਿੱਚ ਘੁੰਮ ਰਹੇ ਚਾਰ ਲੋਕਾਂ ਨੂੰ ਸ਼ੱਕ ਦੇ ਘੇਰੇ ਵਿੱਚ ਰੱਖਿਆ ਹੋ ਜੋ ਕਿ ਸੀ ਸੀ ਟੀ ਵੀ ਫੁਟੇਜ ਵਿੱਚ ਨਜਰ ਆਏ ਹਨ। ਫਿਲਹਾਲ ਇਸ ਸਬੰਧੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।

Share