ਅਮਰੀਕਾ ਪ੍ਰਸ਼ਾਸਨ ਨੇ ਤਹਵੁੱਰ ਰਾਣਾ ਦੀ ਹਵਾਲਗੀ ਲਈ ਭਾਰਤ ਦੀ ਬੇਨਤੀ ਨੂੰ ਲੈ ਕੇ ਆਪਣਾ ਸਮਰਥਨ ਦੁਹਰਾਇਆ

81
Share

ਵਾਸ਼ਿੰਗਟਨ, 13 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸਨ ਨੇ ਦੇਸ਼ ਦੀ ਇਕ ਅਦਾਲਤ ਦੇ ਸਾਹਮਣੇ ਤਾਜ਼ਾ ਪੇਸ਼ਕਾਰੀ ਵਿਚ ਪਾਕਿਸਤਾਨ ਮੂਲ ਦੇ ਕੈਨੇਡੀਅਨ ਵਪਾਰੀ ਤਹਵੁੱਰ ਰਾਣਾ ਨੂੰ ਮੁੰਬਈ ਵਿਚ 2008 ’ਚ ਹੋਏ ਅੱਤਵਾਦੀ ਹਮਲਿਆਂ ਦੇ ਮਾਮਲੇ ਵਿਚ ਹਵਾਲਗੀ ਲਈ ਭਾਰਤ ਦੀ ਬੇਨਤੀ ਨੂੰ ਲੈ ਕੇ ਆਪਣਾ ਸਮਰਥਨ ਦੁਹਰਾਇਆ ਹੈ।
ਅਮਰੀਕੀ ਸਰਕਾਰ ਦੇ ਸਹਾਇਕ ਅਟਾਰਨੀ ਜੋਨ ਜੇ ਲੁਲੇਜਿਆਨ ਨੇ ਇਸ ਮਾਮਲੇ ਵਿਚ ਲਾਸ ਏਂਜਲਸ ਵਿਚ ਅਮਰੀਕੀ ਜ਼ਿਲ੍ਹਾ ਅਦਾਲਤ ਦੀ ਜੱਜ ਜੈਕਲੀਨ ਲੁਲਜਿਆਨ ਨੂੰ ਸੋਮਵਾਰ ਨੂੰ ਪੱਤਰ ਜ਼ਰੀਏ ਇਹ ਜਾਣਕਾਰੀ ਦਿੱਤੀ। ਜੱਜ ਨੇ ਮਾਮਲੇ ਦੀ ਸੁਣਵਾਈ ਲਈ 24 ਜੂਨ ਦੀ ਤਾਰੀਖ਼ ਤੈਅ ਕੀਤੀ ਹੈ। ਲੁਲੇਜਿਆਨ ਨੇ ਪੱਤਰ ਅਤੇ ਉਸਦੇ ਨਾਲ ਸੌਂਪੇ ਦਸਤਾਵੇਜ਼ ਵਿਚ ‘ਹਵਾਲਗੀ ਲਈ ਪ੍ਰਮਾਣ ਸਬੰਧੀ ਬੇਨਤੀ ਦੇ ਪੱਖ ਵਿਚ ਅਮਰੀਕਾ ਦੇ ਜਵਾਬ’ ਦੇ ਸਮਰਥਨ ’ਚ ਘੋਸ਼ਣਾ ਕੀਤੀ।
ਲੁਲੇਜਿਆਨ ਨੇ ਦੁਹਰਾਇਆ ਕਿ 59 ਸਾਲਾ ਰਾਣਾ ਦੀ ਭਾਰਤ ’ਚ ਹਵਾਲਗੀ ਭਾਰਤ ਅਤੇ ਅਮਰੀਕਾ ਵਿਚ ਹੋਈ ਹਵਾਲਗੀ ਸੰਧੀ ਦੇ ਅਨੁਸਾਰ ਹੈ। ਭਾਰਤ-ਅਮਰੀਕਾ ਹਵਾਲਗੀ ਸੰਧੀ ਦੇ ਮੁਤਾਬਕ ਭਾਰਤ ਸਰਕਾਰ ਨੇ ਰਾਣਾ ਦੀ ਰਸਮੀ ਹਵਾਲਗੀ ਦੀ ਬੇਨਤੀ ਕੀਤੀ ਹੈ ਅਤੇ ਅਮਰੀਕਾ ਨੇ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਭਾਰਤ ਹਵਾਲਗੀ ਲਈ ਰਾਣਾ ਸਾਰੇ ਮਾਪਦੰਡ ਨੂੰ ਪੂਰਾ ਕਰਦਾ ਹੈ। ਲੁਲੇਜਿਆਨ ਨੇ ਕਿਹਾ ਕਿ ਅਮਰੀਕਾ ਰਾਣਾ ਨੂੰ ਭਾਰਤ ਹਵਾਲਗੀ ਕਰਨ ਲਈ ਪ੍ਰਮਾਣ ਪੱਤਰ ਦੀ ਬੇਨਤੀ ਕਰਦਾ ਹੈ। ਉਨ੍ਹਾਂ ਕਿਹਾ, ‘ਹਵਾਲਗੀ ਬੇਨਤੀ ਵਿਚ ਸੰਭਾਵਿਤ ਕਾਰਨ ਸਥਾਪਤ ਕਰਨ ਲਈ ਕਾਫ਼ੀ ਸਬੂਤ ਹਨ ਅਤੇ ਰਾਣਾ ਨੇ ਭਾਰਤ ਦੀ ਬੇਨਤੀ ਨੂੰ ਖ਼ਤਮ ਕਰਨ ਲਈ ਕੋਈ ਸਬੂਤ ਨਹੀਂ ਦਿੱਤੇ ਹਨ।’
ਰਾਣਾ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਡੈਵਿਡ ਕੋਲਮੈਨ ਹੇਡਲੀ ਦਾ ਬਚਪਨ ਦਾ ਦੋਸਤ ਹੈ। ਭਾਰਤ ਦੇ ਕਹਿਣ ’ਤੇ ਰਾਣਾ ਨੂੰ ਮੁੰਬਈ ਅੱਤਵਾਦੀ ਹਮਲੇ ਵਿਚ ਸ਼ਮੂਲੀਅਤ ਦੇ ਦੋਸ਼ ਵਿਚ ਲਾਸ ਏਂਜਲਸ ’ਚ 10 ਜੂਨ ਨੂੰ ਫਿਰ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਇਸ ਹਮਲੇ ’ਚ 6 ਅਮਰੀਕੀ ਨਾਗਰਿਕਾਂ ਸਮੇਤ 166 ਲੋਕ ਮਾਰੇ ਗਏ ਹਨ। ਭਾਰਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਸੀ। ਪਾਕਿਸਤਾਨ ਮੂਲ ਦਾ ਅਮਰੀਕੀ ਨਾਗਰਿਕ ਹੇਡਲੀ 2008 ਦੇ ਮੁੰਬਈ ਹਮਲਿਆਂ ਦੀ ਸਾਜਿਸ਼ ਰਚਨ ’ਚ ਸ਼ਾਮਲ ਸੀ। ਉਹ ਮਾਮਲੇ ’ ਗਵਾਹ ਬਣ ਗਿਆ ਸੀ ਅਤੇ ਇਸ ਸਮੇਂ ਹਮਲੇ ’ਚ ਆਪਣੀ ਭੂਮਿਕਾ ਲਈ ਅਮਰੀਕਾ ’ਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।

Share