ਅਮਰੀਕਾ ਪ੍ਰਤੀਨਿਧ ਸਭਾ ਵੱਲੋਂ ਪੈਂਟਾਗਨ ਲਈ 74 ਕਰੋੜ ਡਾਲਰ ਦਾ ਰੱਖਿਆ ਬਿੱਲ ਪਾਸ

687
Share

ਵਾਸ਼ਿੰਗਟਨ, 24 ਜੁਲਾਈ (ਪੰਜਾਬ ਮੇਲ)-ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਪੈਂਟਾਗਨ ਲਈ 74 ਕਰੋੜ ਡਾਲਰ ਨਿਰਧਾਰਿਤ ਕਰਨ ਵਾਲੇ ਆਪਣੇ ਰਾਸ਼ਟਰੀ ਰੱਖਿਆ ਅਧਿਕਾਰ ਅਥਾਰਟੀ ਦੇ ਮਤੇ ਨੂੰ ਪਾਸ ਕਰ ਦਿੱਤਾ ਹੈ। ਇਸਦੇ ਚੱਲਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਫੌਜੀ ਟਿਕਾਣਿਆਂ ਤੋਂ ਕਨਫੈਡਰੇਟ ਦੇ ਨਾਵਾਂ ਨੂੰ ਹਟਾਉਣ ਦੀ ਵਿਵਸਥਾ ਉੱਤੇ ਵੀਟੋ ਕਰਨ ਦੀ ਧਮਕੀ ਵੀ ਦਿੱਤੀ ਹੈ। ਡੈਮੋਕਰੇਟਿਕ ਦੀ ਅਗਵਾਈ ਵਾਲੇ ਸਦਨ ਨੇ 295-125 ਨਾਲ ਬਿੱਲ ਦੀ ਹਮਾਇਤ ਕਰਦਿਆਂ ਰਿਪਬਲਿਕਨ ਦੀ ਅਗਵਾਈ ਵਾਲੀ ਸੈਨੇਟ ਨਾਲ ਐੱਨ. ਡੀ. ਏ. ਏ. ਦੇ ਸਮਝੌਤੇ ਵਾਲੇ ਬਿੱਲ ‘ਤੇ ਗੱਲਬਾਤ ਲਈ ਰਾਹ ਪੱਧਰਾ ਕੀਤਾ, ਜਿਸ ‘ਤੇ ਟਰੰਪ ਦਸਤਖਤ ਕਰਨਗੇ ਜਾਂ ਵੀਟੋ। ਇਸ ਤੋਂ ਪਹਿਲਾਂ ਮੰਗਲਵਾਰ, ਵ੍ਹਾਈਟ ਹਾਊਸ ਨੇ ਇਕ ਅਧਿਕਾਰਤ ਐਲਾਨ ਜਾਰੀ ਕੀਤਾ ਕਿ ਜੇਕਰ ਰੱਖਿਆ ਵਿਭਾਗ ਸੰਯੁਕਤ ਰਾਜ ਦੇ ਸੈਨਿਕ ਟਿਕਾਣਿਆਂ ਤੋਂ ਕਨਫੈਡਰੇਟ ਜਰਨੈਲਾਂ ਦੇ ਨਾਂ ਕੱਢਦੇ ਹਨ ਤਾਂ ਟਰੰਪ ਵੀਟੋ ਕਰਨਗੇ।
ਵ੍ਹਾਈਟ ਹਾਊਸ ਨੇ ਖੱਬੇ-ਪੱਖੀ ਸੱਭਿਆਚਾਰਕ ਇਨਕਲਾਬ ਦੀ ਨਿੰਦਾ ਕਰਦਿਆਂ ਇਕ ਬਿਆਨ ਵਿਚ ਕਿਹਾ ਕਿ ਧਾਰਾ 2829 ਰਾਸ਼ਟਰ ਦੇ ਇਤਿਹਾਸ ਨੂੰ ਮਿਟਾਉਣ ਦੇ ਨਿਰੰਤਰ ਯਤਨ ਦਾ ਹਿੱਸਾ ਹੈ, ਜਿਹੜੇ ਸਦਾ ਬਦਲਦੇ ਆਚਰਨ ਦੇ ਮਿਆਰ ਨੂੰ ਪੂਰਾ ਨਹੀਂ ਕਰਦੇ। ਰਿਪਬਲੀਕਨ ਦੀ ਅਗਵਾਈ ਵਾਲੀ ਸੈਨੇਟ ਇਸ ਹਫਤੇ ਐੱਨ. ਡੀ. ਏ. ਏ. ਦੇ ਆਪਣੇ ਪ੍ਰਸਤਾਵ ‘ਤੇ ਬਹਿਸ ਕਰ ਰਹੀ ਹੈ। ਸੈਨੇਟ ਬਿੱਲ ਵਿਚ ਫੋਰਟ ਬ੍ਰੈਗ ਅਤੇ ਫੋਰਟ ਬੇਨਿੰਗ ਵਰਗੇ ਟਿਕਾਣਿਆਂ ਦੇ ਨਾਂ ਬਦਲਣ ਦੀ ਯੋਜਨਾ ਵੀ ਸ਼ਾਮਲ ਹੈ, ਜੋ 155 ਸਾਲ ਪਹਿਲਾਂ ਗ੍ਰਹਿ ਯੁੱਧ ਦੌਰਾਨ ਸੰਯੁਕਤ ਰਾਜ ਦੇ ਸੈਨਿਕਾਂ ਵਿਰੁੱਧ ਲੜਨ ਵਾਲੇ ਆਦਮੀਆਂ ਦਾ ਸਨਮਾਨ ਕਰਦੇ ਹਨ।


Share