ਅਮਰੀਕਾ ਨੇ 4 ਮਈ ਤੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ‘ਤੇ ਲਾਈ ਰੋਕ

59
Share

ਵਾਸ਼ਿੰਗਟਨ, 2 ਮਈ (ਪੰਜਾਬ ਮੇਲ)-ਕੋਰੋਨਾ ਦੀ ਦੂਜੀ ਲਹਿਰ ‘ਚ ਇਨਫੈਕਸ਼ਨ ਦੇ ਲਗਾਤਾਰ ਮਾਮਲਿਆਂ ਦਰਮਿਆਨ ਅਮਰੀਕਾ ਨੇ 4 ਮਈ ਤੋਂ ਭਾਰਤ ਤੋਂ ਅਮਰੀਕਾ ਲਈ ਯਾਤਰਾ ਪੂਰੀ ਤਰ੍ਹਾਂ ਰੋਕ ਦਿੱਤੀ ਜਾਵੇਗੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਇਹ ਜਾਣਕਾਰੀ ਦਿੱਤੀ ਹੈ। ਸਾਕੀ ਨੇ ਕਿਹਾ ਕਿ ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਣ ਅਤੇ ਕਈ ਤਰ੍ਹਾਂ ਦੇ ਵੈਰੀਐਂਟ ਪਾਏ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪਾਬੰਦੀ ਭਾਰਤ ‘ਚ ਕੋਰੋਨਾ ਦੇ ਵਧਦੇ ਕੇਸ ਦੇ ਮੱਦੇਨਜ਼ਰ ਲਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਅਤੇ ਛੇਤੀ ਤੋਂ ਛੇਤੀ ਦੇਸ਼ ਛੱਡਣ ਦੀ ਸਲਾਹ ਦਿੱਤੀ ਸੀ। ਉਸ ਨੇ ਕਿਹਾ ਕਿ ਅਜਿਹਾ ਕਰਨਾ ਸੁਰੱਖਿਅਤ ਹੈ, ਕਿਉਂਕਿ ਭਾਰਤ ’ਚ ਕੋਵਿਡ-19 ਦੇ ਮਾਮਲੇ ਵਧਣ ਦਰਮਿਆਨ ਹਰ ਤਰ੍ਹਾਂ ਦੇ ਮੈਡੀਕਲ ਦੇਖ-ਭਾਲ ਦੇ ਸਰੋਤ ਸੀਮਿਤ ਹੋ ਗਏ ਹਨ। ਅਮਰੀਕਾ ਨੇ ਭਾਰਤ ’ਤੇ ਚੌਥੇ ਦੌਰ ਦੀ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ ਜੋ ਵਿਦੇਸ਼ ਵਿਭਾਗ ਵੱਰੋਂ ਜਾਰੀ ਕੀਤੇ ਜਾਣ ਵਾਲੀ ਸਭ ਤੋਂ ਵੱਡੇ ਪੱਧਰ ਦੀ ਐਡਵਾਈਜ਼ਰੀ ਹੁੰਦੀ ਹੈ।

ਵਿਦੇਸ਼ ਵਿਭਾਗ ਨੇ ਟਵੀਟ ਕੀਤਾ ਕਿ ਭਾਰਤ ਛੱਡਣ ਦੀ ਇੱਛਾ ਰੱਖਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਅਜੇ ਮੁਹੱਈਆ ਕਮਰਸ਼ੀਅਲ ਬਦਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।


Share