ਅਮਰੀਕਾ ਨੇ 1000 ਤੋਂ ਵਧੇਰੇ ਚੀਨੀ ਨਾਗਰਿਕਾਂ ਦਾ ਵੀਜ਼ਾ ਕੀਤਾ ਰੱਦ

697
Share

ਵਾਸ਼ਿੰਗਟਨ, 11  ਸਤੰਬਰ (ਪੰਜਾਬ ਮੇਲ)-  ਚੀਨ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਵਪਾਰ ਅਤੇ ਸ਼ਬਦੀ ਯੁੱਧ ਦੇ ਵਿਚ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ਦੇ ਤਹਿਤ 1000 ਚੀਨੀ ਨਾਗਰਿਕਾਂ ਦਾ ਯੂ.ਐੱਸ. ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ 29 ਮਈ ਦੇ ਰਾਸ਼ਟਰਪਤੀ ਅਹੁਦੇ ਦੀ ਘੋਸ਼ਣਾ ਦੇ ਤਹਿਤ 1000 ਤੋਂ ਵਧੇਰੇ ਚੀਨੀ ਨਾਗਰਿਕਾਂ ਦੇ ਅਮਰੀਕੀ ਵੀਜ਼ਾ ਨੂੰ ਰੱਦ ਕਰ ਦਿੱਤਾ ਗਿਆ ਹੈ।

ਅਮਰੀਕੀ ਗ੍ਰਹਿ ਵਿਭਾਗ ਦੇ ਕਾਰਜਕਾਰੀ ਮਤਰੀ ਚੇਡ ਵੋਲਡ ਨੇ ਮਾਮਲੇ ‘ਤੇ ਕਿਹਾ ਕਿ ਅਮਰੀਕਾ ਨੇ ਚੀਨ ਦੇ ਖੁਫੀਆ ਵਿਭਾਗ ਜਾਂ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸਬੰਧਤ ਚੀਨ ਦੀਆਂ ਸਿੱਖਿਆ ਸੰਸਥਾਵਾਂ ਨਾਲ ਜੁੜੇ ਗ੍ਰੈਜੁਏਟ ਵਿਦਿਆਰਥੀਆਂ ਅਤੇ ਸ਼ੋਧ ਕਰਤਾਵਾਂ ਦੇ ਵੀਜ਼ਾ ਰੱਦ ਕਰਨ ਦੇ ਮਹੀਨਿਆਂ ਪੁਰਾਣੇ ਪ੍ਰਸਤਾਵ ‘ਤੇ ਵਿਚਾਰ ਕਰਦੇ ਹੋਏ ਇਹ ਫ਼ੈਸਲਾ ਲਿਆ ਹੈ। ਕਿਉਂਕਿ ਉਹ ਜਾਸੂਸੀ ਜਾਂ ਬੌਧਿਕ ਜਾਇਦਾਦ ਦੀ ਚੋਰੀ ਜਿਹਾ ਖਤਰਾ ਪੈਦਾ ਕਰ ਸਕਦੇ ਹਨ। ਚੇਡ ਵੋਲਫ ਨੇ ਚੀਨ ‘ਤੇ ਅਨਿਆਂ ਪੂਰਨ ਵਪਾਰ ਵਿਵਹਾਰ, ਉਦਯੋਗਿਕ ਜਾਸੂਸੀ ਅਤੇ ਕੋਰੋਨਾ ਰਿਸਰਚ ਚੋਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਇਹ ਚੀਨ-ਅਮਰੀਕਾ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਵੀਜ਼ਾ ਦੀ ਦੁਰਵਰਤੋਂ ਕਰ ਰਿਹਾ ਹੈ।

1000 ਤੋਂ ਵਧੇਰੇ ਚੀਨੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰਨ ਦੀ ਕਾਰਵਾਈ ‘ਤੇ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਉਕਤ ਫ਼ੈਸਲਾ ਰਾਸ਼ਟਰਪਤੀ ਟਰੰਪ ਦੀ 29 ਜੁਲਾਈ ਦੀ ਘੋਸ਼ਣਾ ਦੇ ਤਹਿਤ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਅਨੁਸੰਧਾਨ ਨਾਲ ਜੁੜੀਆਂ ਜਾਣਕਾਰੀਆਂ ਨੂੰ ਚੋਰੀ ਕਰਨ ਤੋਂ ਰੋਕਿਆ ਜਾ ਸਕੇ। ਚੀਨੀ ਵਿਦਿਆਰਥੀਆਂ ਅਤੇ ਸ਼ੋਧ ਕਰਤਾਵਾਂ ‘ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਉਹਨਾਂ ਦੀ ਚੀਨੀ ਫੌਜ ਦੇ ਨਾਲ ਮਿਲੀਭਗਤ ਹੈ।

ਸੰਯੁਕਤ ਰਾਜ ਅਮਰੀਕਾ ‘ਚ ਤਕਰੀਬਨ 3,60,000 ਚੀਨੀ ਨਾਗਰਿਕ ਕਰਦੇ ਹਨ ਅਧਿਐਨ
ਬੀਤੀ 8 ਸਤੰਬਰ, 2020 ਤੱਕ ਅਮਰੀਕੀ ਵਿਦੇਸ਼ ਵਿਭਾਗ ਨੇ PRC ਨਾਗਰਿਕਾਂ ਦੇ 1,000 ਤੋਂ ਵਧੇਰੇ ਵੀਜ਼ਾ ਰੱਦ ਕਰ ਦਿੱਤੇ ਹਨ ਜੋ ਕਿ ਰਾਸ਼ਟਰਪਤੀ ਦੀ ਘੋਸ਼ਣਾ 10043 ਦੇ ਅਧੀਨ ਪਾਏ ਗਏ ਸਨ ਅਤੇ ਇਸ ਲਈ ਉਹ ਵੀਜ਼ਾ ਲਈ ਅਯੋਗ ਸਨ। ਫਿਲਹਾਲ ਸੰਯੁਕਤ ਰਾਜ ਅਮਰੀਕਾ ਵਿਚ ਤਕਰੀਬਨ 3,60,00 ਚੀਨੀ ਨਾਗਰਿਕ ਅਧਿਐਨ ਕਰਦੇ ਹਨ, ਜੋ ਕਿ ਅਮਰੀਕੀ ਕਾਲਜਾਂ ਦੇ ਲਈ ਮਹੱਤਵਪੂਰਨ ਮਾਲੀਆ ਲਿਆਉਂਦੇ ਹਨ। ਭਾਵੇਂਕਿ ਕੋਵਿਡ-19 ਮਹਾਮਾਰੀ ਨੇ ਅਮਰੀਕਾ ਵਿਚ ਉਹਨਾਂ ਦੀ ਵਾਪਸੀ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕੀਤਾ ਹੈ।


Share