ਅਮਰੀਕਾ ਨੇ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ 27 ਵਿਦੇਸ਼ੀ ਕੰਪਨੀਆਂ ਨੂੰ ਕਾਲੀ ਸੂਚੀ ’ਚ ਪਾਇਆ

201
Share

-ਚੀਨ ਦੀ 12 ਕੰਪਨੀਆਂ ਵੀ ਲਿਸਟ ’ਚ
ਵਾਸ਼ਿੰਗਟਨ, 29 ਨਵੰਬਰ (ਪੰਜਾਬ ਮੇਲ)- ਅਮਰੀਕਾ ਨੇ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ 27 ਵਿਦੇਸ਼ੀ ਕੰਪਨੀਆਂ ਨੂੰ ਕਾਲੀ ਸੂਚੀ ’ਚ ਪਾ ਦਿੱਤਾ। ਜਿਨ੍ਹਾਂ ਕੰਪਨੀਆਂ ’ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ’ਚ 12 ਚੀਨੀ ਕੰਪਨੀਆਂ ਵੀ ਹਨ। ਅਮਰੀਕਾ ਨੇ 27 ਕੰਪਨੀਆਂ ਨੂੰ ਕਾਲੀ ਸੂਚੀ ’ਚ ਪਾ ਦਿੱਤਾ ਹੈ। ਇਨ੍ਹਾਂ ’ਚ ਚੀਨੀ ਕੰਪਨੀਆਂ ਤੋਂ ਇਲਾਵਾ ਪਾਕਿਸਤਾਨ, ਰੂਸ, ਜਾਪਾਨ ਤੇ ਸਿੰਗਾਪੁਰ ਦੀਆਂ ਕੰਪਨੀਆਂ ਵੀ ਸ਼ਾਮਲ ਹਨ। ਅਮਰੀਕਾ ਨੇ ਇਸ ਕਦਮ ਪਿੱਛੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ। ਅਮਰੀਕੀ ਵਣਜ ਮੰਤਰੀ ਗਿਨਾ ਐਮ ਰੈਮੋਂਡੋ ਨੇ ਕਿਹਾ ਕਿ ਵਿਸ਼ਵ ਵਪਾਰ ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ’ਚ ਜ਼ੋਖ਼ਮ ਉਠਾਉਣ ਲਈ ਨਹੀਂ, ਬਲਕਿ ਸ਼ਾਂਤੀ, ਖ਼ੁਸ਼ਹਾਲੀ ਤੇ ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਦੀ ਹਮਾਇਤ ਲਈ ਹੈ। ਇਸ ਕਦਮ ਨਾਲ ਅਮਰੀਕੀ ਤਕਨੀਕ ਦੀ ਮਦਦ ਨਾਲ ਪਾਕਿਸਤਾਨ ਦੇ ਅਸੁਰੱਖਿਅਤ ਪਰਮਾਣੂ ਜਾਂ ਮਿਜ਼ਾਈਲ ਪ੍ਰੋਗਰਾਮ ’ਤੇ ਰੋਕ ਲੱਗੇਗੀ। ਚੀਨੀ ਫ਼ੌਜ ਦੇ ਆਧੁਨਿਕੀਕਰਨ ’ਚ ਮਦਦ ਕਰਨ ਵਾਲੀਆਂ ਕੰਪਨੀਆਂ ’ਤੇ ਵੀ ਪਾਬੰਦੀ ਲਗਾਈ ਗਈ ਹੈ।
ਦੂਜੇ ਪਾਸੇ ਚੀਨ ਨੇ ਅਮਰੀਕਾ ਨੂੰ ਤਾਈਵਾਨ ਦੇ ਨਾਲ ਨਜ਼ਦੀਕੀ ਵਧਾਉਣ ਤੋਂ ਰੋਕਿਆ ਹੈ। ਉਸ ਨੇ ਅਮਰੀਕਾ ਨੂੰ ਆਗਾਹ ਕਰਦੇ ਹੋਏ ਕਿਹਾ ਕਿ ਉਹ ਤੁਰੰਤ ਤਾਈਵਾਨ ਨਾਲ ਘੁਲਣਾ-ਮਿਲਣਾ ਬੰਦ ਕਰੇ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਚੀਨ, ਅਮਰੀਕਾ ਦੇ ਇਸ ਵਰਤਾਰੇ ਦਾ ਸਖ਼ਤ ਵਿਰੋਧ ਕਰਦਾ ਹੈ। ਬੁਲਾਰੇ ਨੇ ਕਿਹਾ ਕਿ ਚੀਨ ਪੂਰੀ ਸਖ਼ਤੀ ਨਾਲ ਉਨ੍ਹਾ ਸਾਰੇ ਦੇਸ਼ਾਂ ਦੀ ਤਾਈਵਾਨ ਦੇ ਨਾਲ ਕਿਸੇ ਵੀ ਨਾਂ ਜਾਂ ਰੂਪ ਵਿਚ ਅਧਿਕਾਰਤ ਗੱਲਬਾਤ ਦਾ ਵਿਰੋਧ ਕਰਦਾ ਹੈ, ਜੋ ਚੀਨ ਦੇ ਕੂਟਨੀਤਕ ਸਾਂਝੇਦਾਰੀ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਨੂੰ ਪੂਰੀ ਇਮਾਨਦਾਰੀ ਨਾਲ ਚੀਨ ਦੇ ਵਨ-ਚਾਇਨਾ ਸਿਧਾਂਤ ਦੀ ਪਾਲਣਾ ਕਰਨੀ ਚਾਹੀਦੀ।
ਉਨ੍ਹਾਂ ਨੇ ਕਿਹਾ ਕਿ ਉਹ ਤਾਈਵਾਨ ਪ੍ਰਸ਼ਾਸਨ ਨੂੰ ਵੀ ਸਖ਼ਤ ਚਿਤਾਵਨੀ ਦਿੰਦੇ ਹਨ ਕਿ ਅਮਰੀਕਾ ਨਾਲ ਜੁੜਨ ਦੀ ਕਿਸੇ ਵੀ ਕੋਸ਼ਿਸ਼ ਅਤੇ ਕਿਸੇ ਹੋਰ ਦੇਸ਼ ਤੋਂ ਸਮਰਥਨ ਜੁਟਾਉਣ ਦੀ ਕੋਸ਼ਿਸ਼ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਦੱਸਦੇ ਚਲੀਏ ਕਿ ਚੀਨ, ਤਾਈਵਾਨ ਨੂੰ ਅਪਣਾ ਹਿੱਸਾ ਮੰਨਦਾ ਹੈ, ਲੇਕਿਨ ਤਾਈਵਾਨ ਸਾਲਾਂ ਤੋਂ ਖੁਦ ਨੂੰ ਚੀਨ ਤੋਂ ਅਲੱਗ ਮੰਨਦਾ ਰਿਹਾ ਹੈ।

Share