ਅਮਰੀਕਾ ਨੇ ਯੂ.ਏ.ਈ. ’ਚ ਬੋਕੋ ਹਰਾਮ ਦੇ 6 ਕਥਿਤ ਮੈਂਬਰਾਂ ਨੂੰ ਬਣਾਇਆ ਨਿਸ਼ਾਨਾ

166
Share

ਵਾਸ਼ਿੰਗਟਨ, 26 ਮਾਰਚ (ਪੰਜਾਬ ਮੇਲ)-ਬਾਇਡਨ ਪ੍ਰਸ਼ਾਸਨ ਨੇ ਨਾਈਜੀਰੀਆ ਸਥਿਤ ਬੋਕੋ ਹਰਾਮ ਅੱਤਵਾਦੀ ਸਮੂਹ ਦਾ ਸਮਰਥਨ ਕਰਨ ਵਾਲੇ ਸੰਯੁਕਤ ਅਰਬ ਅਮੀਰਾਤ ’ਚ ਇਕ ਵਿੱਤੀ ਨੈੱਟਵਰਕ ਦੇ 6 ਕਥਿਤ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਹੈ। ਖਜ਼ਾਨਾ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਵਿਭਾਗ ਨੇ ਇਕ ਪ੍ਰੈੱਸ ਰਿਲੀਜ਼ ’ਚ ਕਿਹਾ ਕਿ ਅੱਜ ਅਮਰੀਕੀ ਵਿਦੇਸ਼ ਮੰਤਰੀ ਵਿਭਾਗ ਦੇ ਵਿਦੇਸ਼ ਜਾਇਦਾਦ ਕੰਟਰੋਲ ਦਫ਼ਤਰ (ਓ.ਐੱਫ.ਏ.ਸੀ.) ਨੇ ਨਾਈਜੀਰੀਆ ਸਥਿਤ ਅੱਤਵਾਦੀ ਸਮੂਹ ਬੋਕੋ ਹਰਾਮ ਨਾਲ ਜੁੜੇ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਸਾਰੇ ਵਿਅਕਤੀ ਨਾਈਜੀਰੀਆ ’ਚ ਬੋਕੋ ਹਰਾਮ ਵਿਦਰੋਹੀਆਂ ਲਈ ਫੰਡ ਇਕੱਠਾ ਕਰਨ, ਸਮੱਗਰੀ ਸਹਾਇਤਾ ਪ੍ਰਦਾਨ ਕਰਨ ਲਈ ਅਤੇ ਸੰਯੁਕਤ ਅਰਬ ਅਮੀਰਾਤ ’ਚ ਬੋਕੋ ਹਰਾਮ ਸੇਲ ਸਥਾਪਿਤ ਕਰਨ ਦੇ ਦੋਸ਼ੀ ਪਾਏ ਗਏ ਹਨ। ਰਿਲੀਜ਼ ’ਚ ਕਿਹਾ ਗਿਆ ਕਿ ਓ.ਐੱਫ.ਏ.ਸੀ. ਨੇ ਅਬਦੁਰਰਹਿਮਾਨ ਅਦੋ ਮੂਸਾ, ਸਾਲਿਹੂ ਯੂਸੁਫ਼ ਅਦਮੂ, ਬਸ਼ੀਰ ਅਲੀ ਯੂਸਫ਼, ਮੁਹਮੰਦ ਇਬ੍ਰਾਹਿਮ ਅਲੀ ਅਸਹਸਨ ਅਤੇ ਸੁਰਾਜੋ ਅਬੁੱਕਰ ਮੁਹਮੰਦ ਨੂੰ ਕਾਰਜਕਾਰੀ ਹੁਕਮ 13224 ਤਹਿਤ ਸੋਧਿਆ ਹੈ। ਇਹ ਹੁਕਮ ਅੱਤਵਾਦੀਆਂ, ਨੇਤਾਵਾਂ ਅਤੇ ਅੱਤਵਾਦੀ ਸਮੂਹਾਂ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ।
ਯੂ.ਏ.ਈ. ਦੇ ਫ਼ੈਡਰਲ ਕੋਰਟ ਆਫ਼ ਅਪੀਲਸ ਨੇ ਦੁਬਈ ਤੋਂ ਨਾਈਜੀਰੀਆ ਦੇ ਬੋਕੋ ਹਰਾਮ ਨੂੰ 7,82,000 ਡਾਲਰ ਭੇਜਣ ਲਈ ਸਾਰੇ 6 ਨੂੰ ਦੋਸ਼ੀ ਠਹਿਰਾਇਆ। ਮਾਮਲੇ ’ਚ ਸਾਲਿਹੂ ਯੂਸੁਫ਼ ਅਦਮੂ ਅਤੇ ਸੁਰਾਜੋ ਅਬੁਬਕਰ ਮੁਹਮੰਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਅਬਦੁਰਹਿਮਾਨ ਅਦੋ ਮੂਸਾ, ਬਸ਼ੀਰ ਅਲੀ ਯੂਸੁਫ਼, ਮੁਹਮੰਦ ਇਬ੍ਰਾਹਿਮ ਈਸਾ ਅਤੇ ਇਬ੍ਰਾਹਿਮ ਅਲੀ ਅਲਸਹਨ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ।

Share