ਅਮਰੀਕਾ ਨੇ ਮਿਆਂਮਾਰ ਦੇ ਫੌਜੀ ਰਾਜ ਪਲਟੇ ਲਈ ਜ਼ਿੰਮੇਵਾਰੀ 10 ਫ਼ੌਜੀ ਅਧਿਕਾਰੀਆਂ ’ਤੇ ਲਾਈਆਂ ਪਾਬੰਦੀਆਂ

447
ਲਿਸ ਵੱਲੋਂ ਛੱਡੇ ਇੱਕ ਪ੍ਰਦਰਸ਼ਨਕਾਰੀ ਨੂੰ ਮਿਲਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰ।
Share

ਵਾਸ਼ਿੰਗਟਨ, 12 ਫਰਵਰੀ (ਪੰਜਾਬ ਮੇਲ)- ਅਮਰੀਕਾ ਨੇ ਮਿਆਂਮਾਰ ’ਚ ਫ਼ੌਜੀ ਰਾਜ ਪਲਟੇ ਲਈ ਜ਼ਿੰਮੇਵਾਰ 10 ਮੌਜੂਦਾ ਤੇ ਸਾਬਕਾ ਫ਼ੌਜੀ ਅਧਿਕਾਰੀਆਂ ’ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਤੋਂ ਇਲਾਵਾ ਤਿੰਨ ਹੋਰ ਇਕਾਈਆਂ ਉਤੇ ਵੀ ਪਾਬੰਦੀ ਲਾਈ ਗਈ ਹੈ। ਇਨ੍ਹਾਂ ਅਧਿਕਾਰੀਆਂ ਨੇ ਹੀ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਸਰਕਾਰ ਦਾ ਰਾਜ ਪਲਟਾਉਣ ਦੀ ਕਾਰਵਾਈ ਦੀ ਅਗਵਾਈ ਕੀਤੀ ਹੈ। 6 ਜਣੇ ਤਾਂ ਸਿੱਧੇ ਢੰਗ ਨਾਲ ਜ਼ਿੰਮੇਵਾਰ ਹਨ, ਜੋ ਕਿ ਕੌਮੀ ਰੱਖਿਆ ਤੇ ਸਲਾਮਤੀ ਕੌਂਸਲ ਦੇ ਮੈਂਬਰ ਹਨ।
ਚਾਰ ਹੋਰ ਅਧਿਕਾਰੀ ਉਹ ਹਨ, ਜਿਨ੍ਹਾਂ ਨੂੰ ਕਈ ਮਹਿਕਮੇ ਸੌਂਪੇ ਗਏ ਸਨ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਪਾਬੰਦੀਆਂ ਬਰਮਾ ਦੇ ਲੋਕਾਂ ਜਾਂ ਆਰਥਿਕਤਾ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਪਾਬੰਦੀਆਂ ਪਹਿਲਾਂ ਤੋਂ ਹੀ ਦੁਖੀ ਮਿਆਂਮਾਰ ਦੇ ਲੋਕਾਂ ਦੇ ਦੁੱਖ ਵਿਚ ਹੋਰ ਵਾਧਾ ਨਹੀਂ ਕਰਨਗੀਆਂ। ਜ਼ਿਕਰਯੋਗ ਹੈ ਕਿ ਪਹਿਲੀ ਫਰਵਰੀ ਨੂੰ ਮਿਆਂਮਾਰ ਵਿਚ ਲੋਕਾਂ ਦੁਆਰਾ ਚੁਣੀ ਸਰਕਾਰ ਨੂੰ ਫ਼ੌਜ ਨੇ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ।

Share