ਅਮਰੀਕਾ ਨੇ ਭਾਰਤ ਸਮੇਤ 6 ਦੇਸ਼ਾਂ ਦਾ ਟੈਕਸ ਕੀਤਾ ਮੁਅੱਤਲ

115
Share

ਵਾਸ਼ਿੰਗਟਨ, 4 ਜੂਨ (ਪੰਜਾਬ ਮੇਲ)-   ਅਮਰੀਕਾ ਨੇ ਭਾਰਤ ਸਮੇਤ ਉਨ੍ਹਾਂ 6 ਦੇਸ਼ਾਂ ’ਤੇ ਵਾਧੂ ਟੈਕਸ ਲਗਾਉਣ ਦਾ ਐਲਾਨ ਮੁਅੱਤਲ ਕਰ ਦਿੱਤਾ ਗਿਆ।  ਅਮਰੀਕਾ ਨੇ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਅਤੇ ਜੀ-20 ’ਚ ਅੰਤਰਰਾਸ਼ਟਰੀ ਟੈਕਸੇਸ਼ਨ ਨੂੰ ਲੈ ਕੇ ਚੱਲ ਰਹੀ ਬਹੁ-ਪੱਖੀ ਗੱਲਬਾਤ ਦੇ ਪੂਰਾ ਹੋਣ ਲਈ ਸਮਾਂ ਦਿੰਦੇ ਹੋਏ 6 ਮਹੀਨੇ ਲਈ ਇਸ ਵਾਧੂ ਚਾਰਜ ਨੂੰ ਲਗਾਉਣ ਦੇ ਨਾਲ ਹੀ ਮੁਅੱਤਲ ਕਰ ਦਿੱਤਾ। ਅਮਰੀਕਾ ਦੀ ਵਪਾਰ ਪ੍ਰਤਿਨਿੱਧੀ ਕੈਥਰੀਨ ਤਾਈ ਨੇ ਇਕ ਬਿਆਨ ਜਾਰੀ ਕਰ ਕੇ ਆਸਟਰੀਆ, ਭਾਰਤ, ਇਟਲੀ, ਸਪੇਨ, ਤੁਰਕੀ ਅਤੇ ਬ੍ਰਿਟੇਨ ਵੱਲੋਂ ਅਪਨਾਏ ਗਏ ਡਿਜੀਟਲ ਸਰਵਿਸ ਟੈਕਸ ’ਤੇ ਇਕ ਸਾਲ ਦੀ ਜਾਂਚ ਦੀ ਸਮਾਪਤੀ ਦਾ ਐਲਾਨ ਕੀਤਾ। 2020 ਮਾਰਚ ’ਚ ਅਮਰੀਕਾ ਨੇ ਭਾਰਤ ਸਮੇਤ ਉਨ੍ਹਾਂ ਦੇਸ਼ਾਂ ’ਤੇ ਜਵਾਬੀ ਕਾਰਵਾਈ ਦਾ ਪ੍ਰਸਤਾਵ ਰੱਖਿਆ ਸੀ ਜੋ ਅਮਰੀਕਾ ਦੀਆਂ ਈ-ਕਾਮਰਸ ਕੰਪਨੀਆਂ ’ਤੇ ਡਿਜੀਟਲ ਸਰਵਿਸ ਟੈਕਸ ਲਗਾ ਰਹੇ ਸਨ ਜਾਂ ਲਗਾਉਣ ਦੀ ਤਿਆਰੀ ’ਚ ਸਨ। ਅਮਰੀਕਾ ਨੇ ਇਨ੍ਹਾਂ ਦੇਸ਼ਾਂ ’ਤੇ 25 ਫ਼ੀਸਦੀ ਤੱਕ ਜ਼ਿਆਦਾ ਵਾਧੂ ਟੈਕਸ ਲਗਾਉਣ ਦਾ ਪ੍ਰਸਤਾਵ ਰੱਖਿਆ ਸੀ ਜਿਸ ਦੇ ਨਾਲ ਅਮਰੀਕਾ ਵੀ ਉਨ੍ਹਾਂ ਦੇ ਸਾਮਾਨਾਂ ’ਤੇ ਇੰਨਾ ਟੈਕਸ ਵਸੂਲ ਕਰ ਸਕੇ ਜਿਨ੍ਹਾਂ ਅਮਰੀਕੀ ਕੰਪਨੀਆਂ ’ਤੇ ਇਹ ਦੇਸ਼ ਡਿਜੀਟਲ ਸਰਵਿਸ ਟੈਕਸ ਲਗਾ ਰਹੇ ਹਨ।

Share