ਅਮਰੀਕਾ ਨੇ ਚੀਨ ਸਮੇਤ ਚਾਰ ਮੁਲਕਾਂ ’ਤੇ ਮਨੁੱਖੀ ਹੱਕਾਂ ਨਾਲ ਜੁੜੀਆਂ ਪਾਬੰਦੀਆਂ ਲਾਈਆਂ

369
Share

ਵਾਸ਼ਿੰਗਟਨ, 12 ਦਸੰਬਰ (ਪੰਜਾਬ ਮੇਲ)- ਅਮਰੀਕਾ ਨੇ ਚੀਨ, ਮਿਆਂਮਾਰ, ਉੱਤਰੀ ਕੋਰੀਆ ਤੇ ਬੰਗਲਾਦੇਸ਼ ਨਾਲ ਜੁੜੇ ਦਰਜਨਾਂ ਲੋਕਾਂ ਅਤੇ ਇਕਾਈਆਂ ਉਤੇ ਮਨੁੱਖੀ ਹੱਕਾਂ ਨਾਲ ਜੁੜੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਚੀਨ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ‘ਸੈਂਸਟਾਈਮ’ ਗਰੁੱਪ ਨੂੰ ਨਿਵੇਸ਼ ਦੇ ਮਾਮਲੇ ’ਚ ਕਾਲੀ ਸੂਚੀ ਵਿਚ ਪਾ ਦਿੱਤਾ ਗਿਆ ਹੈ। ਕੈਨੇਡਾ ਤੇ ਯੂ.ਕੇ. ਨੇ ਵੀ ਅਮਰੀਕਾ ਦੇ ਨਾਲ ਰਲ ਕੇ ਪਾਬੰਦੀਆਂ ਲਾਈਆਂ ਹਨ। ਵਾਸ਼ਿੰਗਟਨ ਸਥਿਤ ਚੀਨ ਦੇ ਦੂਤਾਵਾਸ ਨੇ ਅਮਰੀਕਾ ਦੇ ਕਦਮ ਨੂੰ ਨਕਾਰਦਿਆਂ ਕਿਹਾ ਕਿ ‘ਇਹ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਹੈੈ।

Share