ਅਮਰੀਕਾ ਨੇ ਚੀਨੀ ਹੈਕਰਾਂ ‘ਤੇ ਲਗਾਇਆ ਕੋਰੋਨਾ ਵੈਕਸੀਨ ਦਾ ਖੁਫੀਆ ਡਾਟਾ ਚੋਰੀ ਕਰਨ ਦਾ ਦੋਸ਼

769
Share

ਵਾਸ਼ਿੰਗਟਨ, 31 ਜੁਲਾਈ (ਪੰਜਾਬ ਮੇਲ) –ਕੋਰੋਨਾਵਾਇਰਸ ਵੈਕਸੀਨ ਦੇ ਇਨਸਾਨਾਂ ‘ਤੇ ਟ੍ਰਾਇਲ ਵਿਚ ਸਫਲ ਰਹਿਣ ਵਾਲੀਆਂ ਪਹਿਲੀ ਕੰਪਨੀਆਂ ਵਿਚੋਂ ਇਕ ਮੋਡਰਨਾ ਇੰਕ ਨੂੰ ਚੀਨ ਸਰਕਾਰ ਨਾਲ ਜੁੜੇ ਹੈਕਰਾਂ ਨੇ ਸਾਈਬਰ ਹਮਲੇ ਦਾ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਦੇ ਜ਼ਰੀਏ ਕੋਰੋਨਾ ਵੈਕਸੀਨ ਨਾਲ ਜੁੜੀ ਰਿਸਰਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਚੀਨ ਦੀ ਹੈਕਿੰਗ ਐਕਟੀਵਿਟੀ ‘ਤੇ ਨਜ਼ਰ ਰੱਖ ਰਹੇ ਅਮਰੀਕਾ ਦੇ ਸਿਕਓਰਿਟੀ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਹੈ। ਪਿਛਲੇ ਹਫਤੇ ਅਮਰੀਕਾ ਦੇ ਜਸਟਿਸ ਵਿਭਾਗ ਵਿਚ ਦੋ ਚੀਨੀ ਨਾਗਰਿਕਾਂ ‘ਤੇ ਅਮਰੀਕਾ ਵਿਚ ਜਾਸੂਸੀ ਦਾ ਦੋਸ਼ ਲਗਾਇਆ ਸੀ।

FBI ਦੇ ਸੰਪਰਕ ਵਿਚ ਸੀ ਮੋਡਰਨਾ
ਜਿਹੜੀਆਂ ਥਾਵਾਂ ‘ਤੇ ਜਾਸੂਸੀ ਦਾ ਦੋਸ਼ ਸੀ ਉਹਨਾਂ ਵਿਚੋਂ ਤਿੰਨ ਕੋਰੋਨਾ ‘ਤੇ ਮੈਡੀਕਲ ਰਿਸਰਚ ਕਰ ਰਹੇ ਟਿਕਾਣੇ ਸਨ। ਬਿਆਨ ਵਿਚ ਦੱਸਿਆ ਗਿਆ ਚੀਨੀ ਹੈਕਰਾਂ ਨੇ ਜਨਵਰੀ ਵਿਚ ਮੈਸਾਚੁਸੇਟਸ ਦੀ ਇਕ ਬਾਇਓਟੇਕ ਕੰਪਨੀ ਦੇ ਨੈੱਟਵਰਕ ਵਿਚ ਰੇਕੀ ਕੀਤੀ। ਇਹ ਕੰਪਨੀ ਕੋਰੋਨਾਵੈਕਸੀਨ ‘ਤੇ ਕੰਮ ਕਰ ਰਹੀ ਹੈ। ਇਸ ਦੇ ਆਧਾਰ ‘ਤੇ ਅੰਦਾਜਾ ਲਗਾਇਆ ਗਿਆ ਕਿ ਇਹ ਮੈਸਾਚੁਸੇਟਸ ਵਿਚ ਹੀ ਆਧਾਰਿਤ ਮੋਡਰਨਾ ਹੋ ਸਕਦੀ ਹੈ। ਮੋਡਰਨਾ ਨੇ ਰਾਇਟਰਸ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੰਪਨੀ ਐੱਫ.ਬੀ.ਆਈ.(ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ) ਨਾਲ ਸੰਪਰਕ ਵਿਚ ਸੀ ਅਤੇ ਉਸ ਨੂੰ ਹੈਕਿੰਗ ਗਰੁੱਪ ਦੇ ਰੇਕੀ ਕਰਨ ਦੇ ਸ਼ੱਕ ਦੇ ਬਾਰੇ ਵਿਚ ਪਤਾ ਸੀ।

ਰੇਕੀ ਦੇ ਲਈ ਵੈਬਸਾਈਟ ਵਿਚ ਕਮਜੋਰ ਸਪੌਟ ਖੋਜਣ ਤੋਂ ਲੈ ਕੇ ਉਸ ਨਾਲ ਜੁੜੇ ਅਕਾਊਂਟਸ ਦੇਖੇ ਜਾਂਦੇ ਹਨ। ਕੰਪਨੀ ਦੇ ਬੁਲਾਰੇ ਰੇ ਜੌਰਡਨ ਨੇ ਦੱਸਿਆ ਹੈ,”ਮੋਡਰਨਾ ਸੰਭਾਵਿਤ ਸਾਈਬਰ ਸਿਕਓਰਿਟੀ ਖਤਰਿਆਂ ਸਬੰਧੀ ਸਾਵਧਾਨ ਰਹਿੰਦੀ ਹੈ।ਇਹ ਇਕ ਅੰਦਰੂਨੀ ਟੀਮ, ਬਾਹਰੀ ਸਪੋਰਟ ਅਤੇ ਦੂਜੀ ਅਥਾਰਿਟੀਜ਼ ਦੇ ਨਾਲ ਚੰਗੇ ਸੰਬੰਧ ਰੱਖ ਕੇ ਖਤਰਿਆਂ ਦਾ ਮੁਲਾਂਕਣ ਕਰਦੀ ਰਹਿੰਦੀ ਹੈ ਅਤੇ ਆਪਣੀ ਮਹੱਤਵਪੂਰਨ ਜਾਣਕਾਰੀ ਦੀ ਸੁਰੱਖਿਆ ਕਰਦੀ ਰਹਿੰਦੀ ਹੈ।”

ਇਸ ਦੇ ਇਲਾਵਾ ਕੈਲੀਫੋਰਨੀਆ ਅਤੇ ਮੈਰੀਲੈਂਡ ਦੀਆਂ ਬਾਇਓਟੇਕ ਕੰਪਨੀਆਂ ਨੂੰ ਨਿਸ਼ਾਨਾ ਬਣਾਏ ਜਾਣਦੀ ਗੱਲ ਕਹੀ ਗਈ ਹੈ। ਕੈਲੀਫੋਰਨੀਆ ਦੀ ਕੰਪਨੀ ਐਂਟੀਵਾਇਰਲ ਡਰੱਗ ਰਿਸਰਚ ਕਰ ਰਹੀ ਸੀ। ਮੈਰੀਲੈਂਡ ਦੀ ਕੰਪਨੀ ਨੇ ਵੀ ਜਨਵਰੀ ਵਿਚ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕਰਨ ਦਾ ਐਲਾਨ  ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਪਹਿਲੀ ਕੰਪਨੀ Gilead Sciences Inc ਅਤੇ ਦੂਜੀ Novavax Inc ਹੋ ਸਕਦੀ ਹੈ। ਦੋਹਾਂ ਕੰਪਨੀਆਂ ਨੇ ਹਮਲੇ ਦੇ ਬਾਰੇ ਵਿਚ ਤਾਂ ਕੁਝ ਨਹੀਂ ਕਿਹਾ ਹੈ ਪਰ ਨੋਵਾਵੈਕਸ ਨੇ ਵਿਦੇਸ਼ੀ ਖਤਰਿਆਂ ਤੋਂ ਸਾਵਧਾਨ ਰਹਿਣ ਦੀ ਗੱਲ ਜ਼ਰੂਰੀ ਕਹੀ ਹੈ।


Share