ਅਮਰੀਕਾ ਨੇ ਚੀਨੀ ਪੱਤਰਕਾਰਾਂ ਦੀ ਵੀਜ਼ਾ ਮਿਆਦ ਨੂੰ ਘਟਾ ਕੇ 3 ਮਹੀਨੇ ਕੀਤਾ

626
Share

ਵਾਸ਼ਿੰਗਟਨ , 8 ਮਈ (ਪੰਜਾਬ ਮੇਲ)-  ਅਮਰੀਕਾ ਅਤੇ ਚੀਨ ਵਿਚਾਲੇ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਸਾਰ ਨੂੰ ਲੈ ਕੇ ਦੋਸ਼ ਲਾਉਣ ਦੇ ਸਿਲਸਿਲੇ ਵਿਚ ਅਮਰੀਕਾ ਨੇ ਚੀਨੀ ਪੱਤਰਕਾਰਾਂ ਦੀ ਵੀਜ਼ਾ ਮਿਆਦ ਨੂੰ ਘਟਾ ਕੇ 3 ਮਹੀਨੇ ਦੇ ਲਈ ਕਰ ਦਿੱਤਾ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਚੀਨੀ ਪੱਤਰਕਾਰਾਂ ਨੂੰ ਉਨ੍ਹਾਂ ਦੇ ਕੰਮ ਖਤਮ ਹੋਣ ਤੱਕ ਦੇ ਲਈ ਵੀਜ਼ਾ ਦੇ ਮਿਆਦ ਦਿੱਤੀ ਜਾਵੇਗੀ ਅਤੇ ਇਹ ਮਿਆਦ 90 ਦਿਨ ਤੋਂ ਜ਼ਿਆਦਾ ਦੀ ਨਹੀਂ ਹੋਵੇਗੀ। ਵਿਭਾਗ ਨੇ ਦੱਸਿਆ ਕਿ ਕਿਸੇ ਵਿਦੇਸ਼ੀ ਮੀਡੀਆ ਦੇ ਨੁਮਾਇੰਦਿਆਂ ਲਈ ਕੋਈ ਸਥਾਈ ਮਿਆਦ ਨਹੀਂ ਸੀ ਪਰ ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ ਚੀਨ ਦੇ ਪੱਤਰਕਾਰ 3 ਮਹੀਨੇ ਤੋਂ ਜ਼ਿਆਦਾ ਸਮੇਂ ਲਈ ਅਮਰੀਕਾ ਵਿਚ ਨਹੀਂ ਠਹਿਰ ਸਕਣਗੇ।

ਦੱਸ ਦਈਏ ਕਿ ਅਮਰੀਕਾ ਅਤੇ ਚੀਨ ਇਕ ਦੂਜੇ ‘ਤੇ ਕੋਰੋਨਾਵਾਇਰਸ ਨੂੰ ਲੈ ਕੇ ਨਵੇਂ-ਨਵੇਂ ਦੋਸ਼ ਲਾ ਰਹੇ ਹਨ। ਉਥੇ ਹੀ ਪਿਛਲੇ ਮਹੀਨੇ ਅਮਰੀਕੀ ਪੱਤਰਕਾਰਾਂ ਦੇ ਚੀਨ ਆਉਣ ਸਬੰਧੀ ਕੋਈ ਫੈਸਲਾ ਲਿਆ ਸੀ, ਜਿਸ ਦਾ ਅਮਰੀਕਾ ਨੇ ਸਖਤ ਵਿਰੋਧ ਕੀਤਾ ਸੀ। ਜਿਸ ਤੋਂ ਬਾਅਦ ਹੁਣ ਅਮਰੀਕਾ ਵੱਲੋਂ ਚੀਨੀ ਪੱਤਰਕਾਰਾਂ ਲਈ ਲਿਆ ਗਿਆ ਫੈਸਲਾ ਸਾਹਮਣੇ ਆਇਆ ਹੈ। ਇਸ ਵੇਲੇ ਚੀਨ ਅਤੇ ਅਮਰੀਕਾ ਵਿਚ ਦੁਨੀਆ ਦਾ ਕਿੰਗ ਬਣਨ ਦੀ ਦੌੜ ਲੱਗੀ ਹੋਈ ਹੈ।


Share