ਅਮਰੀਕਾ ਨੇ ਚੀਨੀ ਕੰਪਨੀ ਹੁਵੇਈ ‘ਤੇ ਪਾਬੰਦੀਆਂ ਵਧਾਈਆਂ

960
Share

ਵਾਸ਼ਿੰਗਟਨ, 16 ਮਈ (ਪੰਜਾਬ ਮੇਲ)-ਅਮਰੀਕਾ ਨੇ ਚੀਨ ਦੀ ਦਿੱਗਜ਼ ਤਕਨਾਲੋਜੀ ਕੰਪਨੀ ਹੁਵੇਈ ‘ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ। ਪਾਬੰਦੀਆਂ ਵਿਚ ਅਮਰੀਕਾ ਨੇ ਸੈਮੀ ਕੰਡਕਟਰਾਂ ਦੇ ਨਿਰਮਾਣ ਦੇ ਲਈ ਅਮਰੀਕੀ ਤਕਨੀਕ ਦੀ ਵਰਤੋਂ ਕਰਨ ਦੀ ਸਮਰੱਥਾ ਨੂੰ ਬਹੁਤ ਸੀਮਤ ਕਰ ਦਿੱਤਾ। ਅਮਰੀਕਾ ਦੇ ਵਣਜ ਸਕੱਤਰ ਵਿਲਬਰ ਰੌਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਦਾ ਉਦੇਸ਼ ਹੁਵੇਈ ਨੂੰ ਮੌਜੂਦਾ ਪਾਬੰਦੀਆਂ ਤੋਂ ਬਚ ਨਿਕਲਣ ਤੋਂ ਰੋਕਣਾ ਹੈ। ਰੌਸ ਨੇ ਕਿਹਾ,”ਇਕ ਬਹੁਤ ਹੀ ਉੱਚ ਤਕਨੀਕੀ ਗਲਤੀ ਹੋ ਗਈ ਜਿਸ ਦੇ ਜ਼ਰੀਏ ਹੁਵੇਈ, ਅਮਰੀਕੀ ਤਕਨਾਲੋਜੀ ਦੀ ਵਰਤੋਂ ਵਿਚ ਸਮਰੱਥ ਹੋ ਗਿਆ ਹੈ। ਅਸੀਂ ਕਦੇ ਨਹੀਂ ਸੋਚਿਆ ਸੀਕਿ ਅਜਿਹੀ ਗਲਤੀ ਹੋ ਸਕਦੀ ਹੈ।”


Share