ਅਮਰੀਕਾ ਨੇ ਕੀਨੀਆ ਨੂੰ ਮੋਡਰਨਾ ਵੈਕਸੀਨ ਦੀਆਂ ਹਜਾਰਾਂ ਖੁਰਾਕਾਂ ਨਾਲ ਦਿੱਤੀ ਸਹਾਇਤਾ

309
Share

ਫਰਿਜ਼ਨੋ, 24 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਨੇ ਦੁਨੀਆਂ ਭਰ ਵਿੱਚ ਕੋਰੋਨਾ ਖਤਮ ਕਰਨ ਲਈ ਵੈਕਸੀਨ ਵੰਡਣ ਦੀ ਚਲਾਈ ਮੁਹਿੰਮ ਤਹਿਤ ਕੀਨੀਆ ਦੇਸ਼ ਨੂੰ ਮੋਡਰਨਾ ਕੰਪਨੀ ਦੀ ਵੈਕਸੀਨ ਦੀਆਂ ਤਕਰੀਬਨ 880, 460 ਖੁਰਾਕਾਂ ਭੇਜ ਕੇ ਮੱਦਦ ਕੀਤੀ ਹੈ। ਅਮਰੀਕੀ ਸਰਕਾਰ ਦੁਆਰਾ ਦਾਨ ਕੀਤੇ ਮੋਡਰਨਾ ਕੋਵਿਡ ਟੀਕੇ ਸੋਮਵਾਰ ਸਵੇਰੇ ਕੀਨੀਆ ਪਹੁੰਚੇ ਹਨ। ਜੋਨਸ ਹੌਪਕਿਨਜ਼ ਦੁਆਰਾ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ, ਕੀਨੀਆ ਦੁਆਰਾ ਪ੍ਰਾਪਤ ਕੀਤੇ ਗਏ ਇਹ ਪਹਿਲੇ ਮੋਡਰਨਾ ਟੀਕੇ ਹਨ ਅਤੇ ਕੀਨੀਆ ਇੱਕ ਅਜਿਹਾ ਦੇਸ਼ ਹੈ,  ਜਿਸਦੀ ਅਬਾਦੀ ਦੇ ਸਿਰਫ 1.48% ਨੂੰ ਹੀ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਅਮਰੀਕਾ ਨੇ  ਯੂਨੀਸੇਫ ਦੀ ਸਹਾਇਤਾ ਨਾਲ ਇਹਨਾਂ ਖੁਰਾਕਾਂ ਨੂੰ ਨੈਰੋਬੀ ਪਹੁੰਚਾਇਆ ਹੈ। ਟੀਕਾਕਰਨ ਸਬੰਧੀ ਅੰਕੜਿਆਂ ਅਨੁਸਾਰ ਹੁਣ ਤੱਕ, ਕੀਨੀਆ ਵਿੱਚ 780,377 ਲੋਕਾਂ ਦਾ ਪੂਰਾ ਟੀਕਾਕਰਣ ਕੀਤਾ ਜਾ ਚੁੱਕਾ ਹੈ ਅਤੇ ਯੂਨੀਸੇਫ ਦੇ ਅਨੁਸਾਰ, 18 ਸਾਲ ਤੋਂ ਵੱਧ ਉਮਰ ਦੇ ਸਾਰੇ ਕੀਨੀਆ ਨਿਵਾਸੀਆਂ ਲਈ ਟੀਕੇ ਲਗਵਾ ਸਕਦੇ ਹਨ। ਜੋਨਸ ਹੌਪਕਿਨਜ਼ ਦੇ ਅਨੁਸਾਰ, ਕੀਨੀਆ ਵਿੱਚ 229,009 ਕੋਵਿਡ -19 ਕੇਸ ਅਤੇ 4,497 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅਮਰੀਕਾ ਦੇ ਇਲਾਵਾ ਇਸ ਮਹੀਨੇ ਦੇ ਸ਼ੁਰੂ ਵਿੱਚ, ਯੂਕੇ ਨੇ ਵੀ ਕੀਨੀਆ ਨੂੰ 407,000 ਐਸਟਰਾਜ਼ੇਨੇਕਾ ਟੀਕੇ ਦਾਨ ਕੀਤੇ ਹਨ, ਜਿਸ ਨਾਲ ਯੂਕੇ ਦੁਆਰਾ ਹਾਲ ਹੀ ਵਿੱਚ ਕੀਨੀਆ ਨੂੰ ਦਾਨ ਕੀਤੇ ਗਏ ਟੀਕਿਆਂ ਦੀ ਕੁੱਲ ਸੰਖਿਆ 817,000 ਖੁਰਾਕਾਂ ਤੱਕ ਪਹੁੰਚ ਗਈ ਹੈ।

Share