ਅਮਰੀਕਾ ਦੇ 3 ਅਰਥ ਸ਼ਾਸਤਰੀਆਂ ਨੂੰ ਮਿਲਿਆ ਨੋਬਲ ਪੁਰਸਕਾਰ

258
Share

ਫਰਿਜ਼ਨੋ, 13 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਇਸ ਸਾਲ ਦੇ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਵਿਚ 3 ਅਮਰੀਕੀਆਂ ਦਾ ਨਾਮ ਵੀ ਜ਼ਿਕਰਯੋਗ ਹੈ। ਦੱਸਣਯੋਗ ਹੈ ਕਿ ਅਰਥ ਸ਼ਾਸਤਰ ਦੇ ਖੇਤਰ ਵਿਚ ਵੀ ਸ਼ਾਨਦਾਰ ਕਾਰਜਾਂ ਲਈ 2021 ਦੇ ਨੋਬਲ ਪੁਰਸਕਾਰ ਜੇਤੂਆਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। 2021 ਦੇ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਲਈ 3 ਅਮਰੀਕੀ ਅਰਥਸ਼ਾਸਤਰੀਆਂ ਡੇਵਿਡ ਕਾਰਡ, ਜੋਸ਼ੁਆ ਡੀ. ਐਂਗਿ੍ਰਸਟ ਅਤੇ ਗਾਈਡੋ ਇਮਬੈਂਸ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਤਿੰਨ ਅਮਰੀਕੀ ਅਰਥਸ਼ਾਸਤਰੀਆਂ ਨੂੰ 2021 ਦਾ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ¿; ‘‘ਕੁਦਰਤੀ ਪ੍ਰਯੋਗਾਂ’’ ਤੋਂ ਸਿੱਟੇ ਕੱਢਣ ਦੇ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ। ਨੋਬਲ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਇਹ ਅਰਥ ਸ਼ਾਸਤਰੀ ਬਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਡੇਵਿਡ ਕਾਰਡ, ਮੈਸਾਚਉਸੇਟਸ ਇੰਸਟੀਚਿਊਟ ਆਫ਼ ਟੈਕਨਾਲੌਜੀ ਦੇ ਜੋਸ਼ੁਆ ਡੀ. ਐਂਗਿ੍ਰਸਟ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਗੁਇਡੋ ਇੰਬੈਂਨਸ ਹਨ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਕਿਹਾ ਕਿ ਤਿੰਨਾਂ ਨੇ ਆਰਥਿਕ ਵਿਗਿਆਨ ਨੇ ਅਨੁਭਵੀ ਕਾਰਜ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਦੇ ਕੈਨੇਡੀਅਨ ਮੂਲ ਦੇ ਡੇਵਿਡ ਕਾਰਡ ਨੂੰ ਘੱਟੋ-ਘੱਟ ਉਜਰਤ, ਇਮੀਗ੍ਰੇਸ਼ਨ ਅਤੇ ਸਿੱਖਿਆ ਕਿਰਤ ਬਾਜ਼ਾਰ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ, ਬਾਰੇ ਉਸਦੀ ਖੋਜ ਲਈ ਅੱਧਾ ਇਨਾਮ ਦਿੱਤਾ ਗਿਆ ਹੈ। ਜਦਕਿ ਦੂਜੇ ਅੱਧੇ ਇਨਾਮ ਨੂੰ ਮੈਸਾਚਉਸੇਟਸ ਇੰਸਟੀਚਿਊਟ ਆਫ਼ ਟੈਕਨਾਲੌਜੀ ਦੇ ਜੋਸ਼ੁਆ ਐਂਗਿ੍ਰਸਟ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਗਾਈਡੋ ਇਮਬੈਂਸ ਨੂੰ ਮਿਲਿਆ ਹੈ।

Share