ਅਮਰੀਕਾ ਦੇ ਸਿਹਤਮੰਦ ਸ਼ਹਿਰਾਂ ਦੀ ਸੂਚੀ ਵਿੱਚ ਸਾਨ ਫ੍ਰਾਂਸਿਸਕੋ ਨੇ ਮਾਰੀ ਬਾਜੀ

127
Share

ਫਰਿਜ਼ਨੋ (ਕੈਲੀਫੋਰਨੀਆ), 11 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)-  ਅਮਰੀਕਾ ਵਿੱਚ ਵਾਲੇਟ ਹੱਬ ਦੁਆਰਾ ਸੋਮਵਾਰ ਨੂੰ ਦੇਸ਼ ਦੇ ਸਿਹਤਮੰਦ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਦੇ ਅਨੁਸਾਰ ਕੈਲੀਫੋਰਨੀਆ ਸੂਬੇ ਦੇ  ਇੱਕ ਸ਼ਹਿਰ ਨੇ ਦੇਸ਼ ਦੇ ਸਭ ਤੋਂ ਸਿਹਤਮੰਦ ਸ਼ਹਿਰਾਂ ਦੀ ਸੂਚੀ ਵਿੱਚ ਪਹਿਲੇ  ਨੰਬਰ ‘ਤੇ ਆਪਣਾ ਨਾਮ ਦਰਜ਼ ਕਰਵਾਇਆ ਹੈ। ਕੈਲੀਫੋਰਨੀਆ ਦੇ ਇਸ ਸ਼ਹਿਰ ਦਾ ਨਾਮ ਹੈ ,ਸਾਨ ਫ੍ਰਾਂਸਿਸਕੋ ਜਿਸਨੇ ਇਸ ਸੂਚੀ ਵਿੱਚ ਆਪਣੇ ਸਿਹਤਮੰਦ ਜੀਵਨ ਪੱਧਰ ਕਾਰਨ ਆਪਣਾ ਨਾਮ ਪਹਿਲੇ ਨੰਬਰ ਤੇ ਦਰਜ਼ ਕਰਵਾਇਆ ਹੈ। ਇਸਦੇ ਇਲਾਵਾ ਪਹਿਲੇ ਪੰਜ ਸਿਹਤਮੰਦ ਸ਼ਹਿਰਾਂ ਵਿੱਚ ਸਿਆਟਲ, ਪੋਰਟਲੈਂਡ, ਸੈਨ ਡਿਏਗੋ ਅਤੇ ਹੋਨੋਲੂਲੂ  ਸ਼ਹਿਰ ਸ਼ਾਮਿਲ ਹੋਏ ਹਨ।
ਇਸ ਨਿੱਜੀ ਵਿੱਤੀ ਵੈਬਸਾਈਟ ਨੇ ਦੇਸ਼ ਦੇ 150 ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦਾ ਮੁਲਾਂਕਣ ਕੀਤਾ , ਜਿਸਦੇ ਤਹਿਤ ਹਰੇਕ ਰਾਜ ਦੇ ਘੱਟੋ ਘੱਟ ਦੋ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਸ਼ਾਮਿਲ ਕੀਤੇ ਗਏ।ਜਿਸਦੇ ਬਾਅਦ ਚਾਰ ਸ਼੍ਰੇਣੀਆਂ  ਸਿਹਤ ਸੰਭਾਲ, ਭੋਜਨ, ਤੰਦਰੁਸਤੀ ਅਤੇ ਹਰਿਆਵਲ ਸਥਾਨਾਂ ਦੇ 44 ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮੁਲਾਂਕਣ ਕੀਤਾ ਗਿਆ।ਸਾਨ ਫ੍ਰਾਂਸਿਸਕੋ ਦੀ ਸਭ ਤੋਂ ਉੱਚੀ ਰੈਂਕਿੰਗ ਹਰਿਆਵਲ ਸਥਾਨ ਅਤੇ ਭੋਜਨ ਦੀਆਂ ਸ਼੍ਰੇਣੀਆਂ ਦੋਵਾਂ ਵਿੱਚੋਂ ਨੰਬਰ 1 ਸੀ। ਭੋਜਨ ਸ਼੍ਰੇਣੀ ਵਿੱਚ ਪ੍ਰਤੀ ਵਿਅਕਤੀ ਪੌਸ਼ਟਿਕ ਖੁਰਾਕ ਜਿਸਨੂੰ ਵਸਨੀਕ ਖਾਂਦੇ ਹਨ।
ਇਸਦੇ ਇਲਾਵਾ ਇਸ ਸ਼੍ਰੇਣੀ ਵਿੱਚ ਪ੍ਰਤੀ ਵਿਅਕਤੀ ਹੈਲਥੀ ਰੈਸਟੋਰੈਂਟਾਂ ਦੀ ਗਿਣਤੀ ਵੀ ਸ਼ਾਮਿਲ ਹੁੰਦੀ ਹੈ । ਹਰੀ ਸਪੇਸ ਸ਼੍ਰੇਣੀ ਸਰੀਰਕ ਗਤੀਵਿਧੀਆਂ ਅਤੇ ਮਨੋਰੰਜਨ ਦੇ ਨਾਲ ਨਾਲ ਸ਼ਹਿਰ ਦੇ ਸਾਈਕਲ ਚਲਾਉਣ ਅਤੇ ਤੁਰਨ ਸੰਬੰਧੀ ਸਥਾਨਾਂ ਦੇ ਨਾਲ ਹੋਰ ਕਾਰਕਾਂ ਨੂੰ ਵੀ ਵੇਖਦੀ ਹੈ।

Share