ਅਮਰੀਕਾ ਦੇ ਸਿਨਸਿਨਾਟੀ ਸ਼ਹਿਰ ’ਚ ਹੋਈ ਗੋਲੀਬਾਰੀ ਦੌਰਾਨ 9 ਲੋਕ ਜ਼ਖਮੀ, ਸ਼ੱਕੀ ਮੌਕੇ ਤੋਂ ਫਰਾਰ

63
Share

ਸੈਕਰਾਮੈਂਟੋ, 8 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਸਿਨਸਿਨਾਟੀ ਸ਼ਹਿਰ ਦੇ ਅੰਦਰਲੇ ਹਿੱਸੇ ਵਿਚ ਹੋਈ ਗੋਲੀਬਾਰੀ ਵਿਚ 9 ਲੋਕ ਜ਼ਖਮੀ ਹੋ ਗਏ। ਅਸਿਸਟੈਂਟ ਪੁਲਿਸ ਮੁਖੀ ਮਾਈਕਲ ਜੌਹਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਦੋ ਧੜਿਆਂ ਵਿਚਾਲੇ ਬੋਲ ਕਬੋਲ ਉਪਰੰਤ ਦਰਜ਼ਨ ਤੋਂ ਵਧ ਗੋਲੀਆਂ ਚੱਲੀਆਂ। ਉਸ ਸਮੇਂ ਘਟਨਾ ਸਥਾਨ ’ਤੇ ਭਾਰੀ ਗਿਣਤੀ ਵਿਚ ਲੋਕ ਮੌਜੂਦ ਸਨ। ਜੌਹਨ ਅਨੁਸਾਰ ਜ਼ਖਮੀਆਂ ਵਿਚ 8 ਮਰਦ ਤੇ ਇਕ ਔਰਤ ਸ਼ਾਮਲ ਹੈ, ਜਿਨ੍ਹਾਂ ਦੀ ਉਮਰ 23 ਤੋਂ 47 ਸਾਲ ਤੱਕ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੀ ਹਾਲਤ ਸਥਿਰ ਹੈ ਤੇ ਕਿਸੇ ਦੇ ਵੀ ਗੰਭੀਰ ਜ਼ਖਮ ਨਹੀਂ ਹੈ। ਜੌਹਨ ਨੇ ਕਿਹਾ ਹੈ ਕਿ ਪੁਲਿਸ ਨੂੰ ਦੋ ਵਿਅਕਤੀਆਂ ਦੀ ਭਾਲ ਹੈ, ਜਿਨ੍ਹਾਂ ਵਿਚੋਂ ਇਕ ਉਪਰ ਪੁਲਿਸ ਅਫਸਰ ਜੋਏ ਸ਼ੁੱਕ ਨੇ ਗੋਲੀ ਵੀ ਚਲਾਈ ਸੀ ਪਰੰਤੂ ਇਹ ਪਤਾ ਨਹੀਂ ਲੱਗ ਸੱਕਿਆ ਕਿ ਸ਼ੱਕੀ ਦੇ ਗੋਲੀ ਵੱਜੀ ਹੈ ਜਾਂ ਨਹੀਂ ਕਿਉਂਕਿ ਉਹ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ। ਉਨ੍ਹਾਂ ਕਿਹਾ ਕਿ ਜੋਇ ਸ਼ੁੱਕ ਤੇ ਹੋਰ ਪੁਲਿਸ ਅਫਸਰ ਲੋਕਾਂ ਦੀ ਜਾਨ ਬਚਾਉਣ ਵਿਚ ਸਫਲ ਹੋਏ ਹਨ। ਇਸ ਲਈ ਪੁਲਿਸ ਦੀ ਕਾਰਵਾਈ ’ਤੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ।

Share