ਅਮਰੀਕਾ ਦੇ ਸਾਰੇ ਬਾਲਗ ਹੁਣ ਲਗਵਾ ਸਕਦੇ ਹਨ ਕੋਰੋਨਾ ਵਾਇਰਸ ਵੈਕਸੀਨ

65
Share

ਫਰਿਜ਼ਨੋ, 21 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਸਾਰੇ 50 ਰਾਜਾਂ ਦੇ ਨਾਲ ਨਾਲ ਡਿਸਟਿ੍ਰਕਟ ਆਫ਼ ਕੋਲੰਬੀਆ ਅਤੇ ਪੋਰਟੋ ਰੀਕੋ ਵਿਚ ਅਮਰੀਕੀ ਬਾਲਗ ਹੁਣ 19 ਅਪ੍ਰੈਲ ਤੋਂ ਰਾਸ਼ਟਰਪਤੀ ਬਾਇਡਨ ਦੇ ਟੀਚੇ ਨੂੰ ਪੂਰਾ ਕਰਦਿਆਂ ਕੋਰੋਨਾਵਾਇਰਸ ਟੀਕਾ ਦੇ ਯੋਗ ਹੋ ਗਏ ਹਨ। ਜੋਅ ਬਾਇਡਨ ਨੇ ਇਸ ਮਹੀਨੇ ਦੇ ਆਰੰਭ ਵਿਚ ਸਾਰੇ ਬਾਲਗਾਂ ਨੂੰ ਟੀਕੇ ਲਈ ਯੋਗ ਕਰਨ ਲਈ 19 ਅਪ੍ਰੈਲ ਦਾ ਟੀਚਾ ਤਹਿ ਕੀਤਾ ਸੀ, ਹਾਲਾਂਕਿ ਬਹੁਤ ਸਾਰੇ ਰਾਜਾਂ ਨੇ ਪਹਿਲਾਂ ਹੀ ਸਾਰੇ ਬਾਲਗਾਂ ਲਈ ਯੋਗਤਾ ਦਾ ਵਿਸਤਾਰ ਕਰ ਦਿੱਤਾ ਸੀ। ਇਸਦੇ ਇਲਾਵਾ ਜੋਅ ਬਾਇਡਨ ਦੇ ਆਪਣੇ ਦਫਤਰ ਦੇ 100ਵੇਂ ਦਿਨ 200 ਮਿਲੀਅਨ ਸ਼ਾਟ ਪ੍ਰਦਾਨ ਕਰਨ ਦੇ ਟੀਚੇ ਦੇ ਨੇੜੇ ਹੈ। ਵ੍ਹਾਈਟ ਹਾਊਸ ਦੇ ਕੋਰੋਨਾ ਦੇ ਸੀਨੀਅਰ ਸਲਾਹਕਾਰ ਐਂਡੀ ਸਲੈਵਿਟ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਤੁਸੀਂ ਬਾਲਗ ਹੋ, ਤਾਂ ਹੁਣ ਟੀਕਾ ਲਗਵਾਉਣ ਦੀ ਵਾਰੀ ਤੁਹਾਡੀ ਹੈ। ਦੇਸ਼ ਵਿਚ 50% ਤੋਂ ਵੱਧ ਬਾਲਗਾਂ ਨੇ ਘੱਟੋ-ਘੱਟ ਇੱਕ ਸ਼ਾਟ ਪ੍ਰਾਪਤ ਕੀਤੀ ਹੈ ਅਤੇ ਕਰਮਚਾਰੀਆਂ ਨੂੰ ਸ਼ਾਟ ਲਗਾਉਣ ਦੀ ਮੰਗ ਸਪਲਾਈ ਦੇ ਬਾਹਰ ਚਲੀ ਗਈ ਹੈ। ਪਰ ਹੁਣ ਸਿਹਤ ਮਾਹਿਰਾਂ ਅਨੁਸਾਰ ਜਲਦੀ ਹੀ ਟੀਕਾ ਲਗਵਾਉਣ ਲਈ ਹਿਚਕਿਚਾਉਣਾ, ਇਸਦੀ ਸਪਲਾਈ ਨਾਲੋਂ ਵੱਡੀ ਸਮੱਸਿਆ ਹੋਵੇਗੀ। ਬਾਇਡਨ ਪ੍ਰਸ਼ਾਸਨ ਹਿਚਕਿਚਾਉਣ ਵਾਲੇ ਅਮਰੀਕੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਲਈ ਖਾਸ ਕਮਿਊਨਿਟੀਆਂ ਦੇ ਨੇਤਾਵਾਂ ਨਾਲ ਕੰਮ ਕਰਕੇ ਟੀਕੇ ਦੀ ਝਿਜਕ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਨੇ ਪਿਛਲੇ ਕੁੱਝ ਮਹੀਨਿਆਂ ਦੌਰਾਨ ਟੀਕਾਕਰਨ ਦੀ ਗਤੀ ਨੂੰ ਮਹੱਤਵਪੂਰਨ ਢੰਗ ਨਾਲ ਤੇਜ਼ ਕੀਤਾ ਹੈ। ਪਰ ਰੋਗ ਨਿਯੰਤਰਣ ਦੇ ਨਿਰਦੇਸ਼ਕ ਰੋਚੇਲ ਵਾਲੈਂਸਕੀ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਦੇਸ਼ ਮਹਾਂਮਾਰੀ ਦੇ ਇੱਕ ‘‘ਗੁੰਝਲਦਾਰ’’ ਪੜਾਅ ਵਿਚ ਹੈ, ਕਿਉਂਕਿ ਕੁੱਝ ਖੇਤਰਾਂ ਵਿਚ ਅਜੇ ਵੀ ਕੇਸਾਂ ਅਤੇ ਹਸਪਤਾਲਾਂ ’ਚ ਦਾਖਲੇ ਵਧ ਰਹੇ ਹਨ ਅਤੇ ਵਾਇਰਸ ਦੇ ਰੂਪਾਂਤਰਾਂ ਦਾ ਫੈਲਣਾ ਜਾਰੀ ਹੈ।

Share