ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਵੱਲੋ ਅਮਰੀਕੀ ਜਨਤਾ ਨੂੰ ਕੋਵਿਡ-19 ਵੈਕਸੀਨ ਲੈਣ ਦੀ ਅਪੀਲ

584
Share

ਵਾਸ਼ਿੰਗਟਨ, 12 ਮਾਰਚ (ਪੰਜਾਬ ਮੇਲ)- ਮਹਾਮਾਰੀ ਕੋਵਿਡ-19 ਤੋਂ ਸੰਘਰਸ਼ ਕਰ ਰਹੀ ਦੁਨੀਆ ਹੁਣ ਇਸ ਦੇ ਬਚਾਅ ‘ਚ ਵੈਕਸੀਨੇਸ਼ਨ ਵੱਲ ਕਦਮ ਵਧਾ ਚੁੱਕੀ ਹੈ। ਅਮਰੀਕਾ, ਭਾਰਤ, ਰੂਸ ਸਮੇਤ ਹੋਰ ਦੇਸ਼ਾਂ ‘ਚ ਲੋਕ ਵੈਕਸੀਨ ਦੀ ਖ਼ੁਰਾਕ ਲੈ ਰਹੇ ਹਨ। ਇਸ ਲੜੀ ‘ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਓਬਾਮਾ, ਬੁਸ਼, ਕਲਿੰਟਨ, ਕਾਰਟਰ ਤੇ ਫਰਸਟ ਲੇਡੀ ਵੈਨੇ ਅਮਰੀਕੀ ਜਨਤਾ ਨਾਲ ਵੈਕਸੀਨ ਲੈਣ ਦੀ ਅਪੀਲ ਕੀਤੀ ਹੈ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਗਿਆਪਨਾਂ ‘ਚ ਦਿਖਾਈ ਦੇ ਰਹੇ ਸਾਰੇ ਰਾਸ਼ਟਰਪਤੀ ਤੇ ਫਰਸਟ ਲੇਡੀ ਨੇ ਮਾਸਕ ਪਾਇਆ ਹੋਇਆ ਹੈ ਤੇ ਇਨ੍ਹਾਂ ਨੂੰ ਵੈਕਸੀਨ ਲੈਂਦਿਆਂ ਦਿਖਾਇਆ ਗਿਆ ਹੈ। ਕਾਰਟਰ ਨੇ ਵਿਗਿਆਪਨ ‘ਚ ਕਿਹਾ ਹੈ, ਹੁਣ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ। ਵਿਗਿਆਪਨ ‘ਚ ਰਾਸ਼ਟਰਪਤੀ ਬੁਸ਼ ਨੇ ਕਿਹਾ, ‘ਇਹ ਵੈਕਸੀਨ ਤੁਹਾਡੇ ਲੋਕਾਂ ਦਾ ਬਚਾਅ ਕਰੇਗੀ ਜੋ ਇਸ ਖ਼ਤਰਨਾਕ ਤੇ ਗੰਭੀਰ ਬਿਮਾਰੀ ਤੋਂ ਦੂਰ ਰਹਿਣਾ ਚਾਹੁੰਦੇ ਹਨ।’ ਇਸ ਵਿਗਿਆਪਨ ‘ਚ ਓਬਾਮਾ ਤੇ ਕਲਿੰਟਨ ਵੀ ਅਮਰੀਕੀਆਂ ਤੋਂ ਵੈਕਸੀਨ ਲੈਣ ਦੀ ਵਿਨਤੀ ਕਰ ਰਹੇ ਹਨ। ਵਿਗਿਆਪਨ ਕੌਸਲਰ ਨੇ ਵੀਰਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਵੈਕਸੀਨ ਲਈ ਲੋਕਾਂ ਵਿਚਕਾਰ ਜਾਗਰੂਕਤਾ ਫੈਲਾਉਣ ਨੂੰ ਲੈ ਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ‘ਚ ਬਰਾਕ ਓਬਾਮਾ (Barack Obama), ਜਾਰਜ ਡਬਲਿਊ ਬੁਸ਼ (George W. Bush), ਬਿਲ ਕਲਿੰਟਨ (Bill Clinton) ਤੇ ਜਿਮੀ ਕਾਰਟਰ (Jimmy Carter) ਨਾਲ ਔਰਤਾਂ ਮਿਸ਼ੇਲ ਓਬਾਮਾ (Michelle Obama), ਲਾਰਾ ਬੁਸ਼ (Laura Bush), ਹਿਲੇਰੀ ਕਲਿੰਟਨ (Hillary Clinton), ਰੋਜਲਿਨ ਕਾਰਟਰ (Rosalynn Carter) ਦੀਆਂ ਤਸਵੀਰਾਂ ਵਿਗਿਆਪਨ ‘ਚ ਹਨ।


Share