ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਫਸ ਸਕਦੇ ਹਨ ਅਪਰਾਧਕ ਜਾਂਚ ‘ਚ

119
Share

ਵਾਸ਼ਿੰਗਟਨ, 20 ਮਈ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਚੱਲ ਰਹੀਆਂ ਦੋ ਜਾਂਚਾਂ ਦੇ ਅੱਗੇ ਵਧਣ ਦੇ ਨਾਲ ਹੀ ਉਨ੍ਹਾਂ ਦੀਆਂ ਮੁਸੀਬਤਾਂ ਵੀ ਵੱਧ ਰਹੀਆਂ ਹਨ। ਟਰੰਪ ਦੇ ਖਿਲਾਫ਼ ਨਿਊਯਾਰਕ ਦੀ ਅਟਾਰਨੀ ਜਨਰਲ ਲੇਟੀਟੀਆ ਜੇਮਜ਼ ਦੇ ਦਫ਼ਤਰ ਵੱਲੋਂ ਕੀਤੀ ਜਾ ਰਹੀ ਸਿਵਲ ਮਾਮਲਿਆਂ ਦੀ ਜਾਂਚ ‘ਚ ਮਿਲੇ ਤੱਥ ਹੁਣ ਮੈਨਹਟਨ ਦੇ ਡਿਸਟਿ੍ਕਟ ਅਟਾਰਨੀ ਸਾਇਰਸ ਵੇਂਸ ਵੱਲੋਂ ਕੀਤੀ ਜਾ ਰਹੀ ਅਪਰਾਧਕ ਜਾਂਚ ‘ਚ ਸ਼ਾਮਲ ਕੀਤੇ ਜਾਣਗੇ। ਅਮਰੀਕਾ ‘ਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦੇ ਤੋਂ ਹਟਣ ਮਗਰੋਂ ਉਨ੍ਹਾਂ ਦੇ ਤੇ ਪਰਿਵਾਰ ਦੇ ਖਿਲਾਫ਼ ਦੋ ਵੱਖ-ਵੱਖ ਜਾਂਚਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ‘ਚ ਇਕ ਜਾਂਚ ਨਿਊਯਾਰਕ ਦੇ ਅਟਾਰਨੀ ਜਨਰਲ ਦੇ ਦਫ਼ਤਰ ਤੋਂ ਹੋ ਰਹੀ ਹੈ। ਸਿਵਲ ਦੀ ਇਸ ਜਾਂਚ ਨੂੰ ਸੁਤੰਤਰ ਰੂਪ ਨਾਲ ਕੀਤਾ ਜਾ ਰਿਹਾ ਸੀ। ਇਸਦੇ ਇਲਾਵਾ ਮੈਨਹੱਟਣ ਦੇ ਡਿਸਟਿ੍ਕਟ ਅਟਾਰਨੀ ਵਲੋਂ ਟਰੰਪ ਆਰਗੇਨਾਈਜ਼ੇਸ਼ਨ ਦੇ ਖਿਲਾਫ਼ ਅਪਰਾਧਕ ਜਾਂਚ ਕੀਤੀ ਜਾ ਰਹੀ ਹੈ। ਇਹ ਜਾਂਚ ਟਰੰਪ ਆਰਗੇਨਾਈਜ਼ੇਸ਼ਨ ਦੇ ਬੈਂਕ ਤੇ ਟੈਕਸ ਸਬੰਧੀ ਧੋਖਾਧੜੀ ਤੇ ਵਿੱਤੀ ਮਾਮਲਿਆਂ ‘ਚ ਗੜਬੜੀ ਕੀਤੀ ਜਾ ਰਹੀ ਹੈ। ਜਾਂਚ ਦੇ ਦਾਇਰੇ ‘ਚ ਪਰਿਵਾਰ ਦੇ ਮੈਂਬਰ ਵੀ ਹਨ। ਜਾਂਚ ‘ਚ ਸਹੀ ਤੱਥ ਸਾਹਣਣੇ ਆ ਸਕਣ, ਇਸ ਲਈ ਡਿਸਟਿ੍ਕਟ ਅਟਾਰਨੀ ਦੇ ਦਫ਼ਤਰ ਨੇ ਟਰੰਪ ਦੇ ਮੁੱਖ ਵਿੱਤੀ ਅਧਿਕਾਰੀ ਵੀਸਲਵਰਗ ‘ਤੇ ਸ਼ਿਕੰਜਾ ਕੱਸਿਆ ਹੈ, ਜਿਸ ਨਾਲ ਟਰੰਪ ਤੇ ਉਨ੍ਹਾਂ ਦੀ ਕੰਪਨੀ ਖ਼ਿਲਾਫ਼ ਜਾਂਚ ‘ਚ ਸਹਿਯੋਗ ਮਿਲਦਾ ਰਹੇ।

Share