ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਗਲੇ ਹਫ਼ਤੇ ਤੋਂ ਭਾਰਤ ਦੌਰੇ ‘ਤੇ

508
Share

ਵਾਸ਼ਿੰਗਟਨ, 23 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਗਲੇ ਹਫ਼ਤੇ ਭਾਰਤ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਅਮਰੀਕਾ ਅਤੇ ਭਾਰਤ ਦੇ ਵਿਚਾਲੇ 2+2 ਵਾਰਤਾ ਵਿਚ ਇੰਡੋ-ਪੈਸੀਫਿਕ ਖੇਤਰ ਵਿਚ ਖੜ੍ਹੀ ਚੁਣੌਤੀਆਂ ਅਤੇ ਉਨ੍ਹਾਂ ਨਾਲ ਨਿਪਟਣ ਦੇ ਹੱਲ ‘ਤੇ ਚਰਚਾ ਕੀਤੀ ਜਾਵੇਗੀ। ਜਾਣਕਾਰਾਂ ਦੀ ਮੰਨੀਏ ਤਾਂ ਇਸ ਪੂਰੀ ਚਰਚਾ ਦੇ ਕੇਂਦਰ ਵਿਚ ਚੀਨ ਹੋਵੇਗਾ। ਚੀਨ ਨੂੰ ਕਾਬੂ ਕਰਨ ਦੀ ਰਣਨੀਤੀ ‘ਤੇ ਇਸ ਚਰਚਾ ਵਿਚ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਨਾਲ ਨਾਲ ਅਮਰੀਕਾ ਨੂੰ ਵੀ ਚੀਨ ਅਪਣੇ ਤੇਵਰ ਦਿਖਾ ਰਿਹਾ ਹੈ। ਮਾਈਕ ਪੋਂਪੀਓ ਨੇ ਭਾਰਤ ਆਉਣ ਦੀ ਜਾਣਕਾਰੀ ਅਮਰੀਕਾ ਦੇ ਰੱÎਖਿਆ ਸਕੱਤਰ ਮਾਰਕ ਐਸਪਰ ਨੇ ਦਿੱਤੀ ਹੈ, ਉਹ ਵੀ ਵਿਦੇਸ਼ ਮੰਤਰੀ ਦੇ ਨਾਲ ਭਾਰਤ ਦੀ ਯਾਤਰਾ ‘ਤੇ ਆ ਰਹੇ ਹਨ।
ਭਾਰਤ ਅਤੇ ਅਮਰੀਕਾ ਦੇ ਵਿਚ ਹੋਣ ਜਾ ਰਹੀ 2+2 ਮੰਤਰੀ ਪੱਧਰੀ ਗੱਲਬਾਤ ਤੋਂ ਪਹਿਲਾਂ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇਸ ਸ਼ਤਾਬਦੀ ਵਿਚ ਹਿੰਦ-ਪ੍ਰਸ਼ਾਂਤ ਖੇਤਰ ਵਿਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਣ ਹਿੱਸੇਦਾਰ ਹੋਵੇਗਾ। ਐਸਪਰ ਨੇ ਮੰਗਲਵਾਰ ਨੂੰ ਵਾਸ਼ਿੰਗਟਨ ਵਿਚ ਕਿਹਾ ਕਿ ਉਹ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਗਲੇ ਹਫਤੇ ਅਪਣੇ ਭਾਰਤੀ ਹਮਰੁਤਬਿਆਂ ਕ੍ਰਮਵਾਰ ਰਾਜਨਾਥ ਸਿੰਘ ਅਤੇ ਐਸ. ਜੈਸ਼ੰਕਰ ਦੇ ਨਾਲ 2+2 ਬੈਠਕ ਦੇ ਲਈ ਨਵੀਂ ਦਿੱਲੀ ਜਾਣਗੇ।
ਹਾਲਾਂਕਿ ਇਸ 2+2 ਬੈਠਕ ਦੀ ਤਾਰੀਕਾਂ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ। ਇਹ ਭਾਰਤ ਦੇ ਨਾਲ ਸਾਡੀ ਦੂਜੀ ਜਦ ਕਿ ਦੋਵੇਂ ਦੇਸ਼ਾਂ ਦੇ ਵਿਚ ਤੀਜੀ 2+2 ਬੈਠਕ ਹੋਵੇਗੀ, ਇਹ ਬੇਹੱਦ ਮਹੱਤਵਪੂਰਣ ਹੈ।


Share