ਅਮਰੀਕਾ ਦੇ ਯੂਟਾ ’ਚ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਫੱਟੜ, ਹਮਲਾਵਰ ਦੀ ਮੌਤ

171
Share

ਸਾਲਟ ਲੇਕ ਸਿਟੀ, 11 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਸੂਬੇ ਯੂਟਾ ਦੀ ਸਾਲਟ ਲੇਕ ਕਾਊਂਟੀ ਜੇਲ੍ਹ ਦੇ ਬਾਹਰ ਸ਼ਨਿਚਰਵਾਰ ਸਵੇਰੇ ਗੋਲੀਬਾਰੀ ’ਚ ਪੁਲਿਸ ਅਧਿਕਾਰੀ ਫੱਟੜ ਹੋ ਗਏ। ਸ਼ੱਕੀ ਹਮਲਾਵਰ ਦੀ ਗੋਲੀਬਾਰੀ ’ਚ ਮੌਤ ਹੋ ਗਈ। ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਾਊਂਟੀ ਸ਼ੈਰਿਫ਼ ਨੇ ਦੱਸਿਆ ਕਿ ਦੋਵੇਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਸਨ। ਇਕ ਡਿਪਟੀ ਦੇ ਅੱਖ ’ਚ ਗੋਲੀ ਲੱਗੀ ਹੈ। ਉਸ ਦੀ ਹਾਲਤ ਗੰਭੀਰ ਪਰ ਸਥਿਰ ਹੈ। ਹਮਲਾਵਰ ਦੇ ਇਰਾਦਿਆਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।

Share