ਅਮਰੀਕਾ ਦੇ ਮਿਸੌਰੀ ‘ਚ ਗੈਸ ਸਟੇਸ਼ਨ ‘ਤੇ ਗੋਲੀਬਾਰੀ; 1 ਪੁਲਿਸ ਕਰਮਚਾਰੀ ਸਮੇਤ 5 ਲੋਕਾਂ ਦੀ ਮੌਤ

722

ਮਿਸੌਰੀ , 17 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਮਿਸੌਰੀ ਵਿਚ ਸੋਮਵਾਰ ਨੂੰ ਇਕ ਗੈਸ ਸਟੇਸ਼ਨ ‘ਤੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਇਸ ਗੋਲੀਬਾਰੀ ਵਿਚ ਇਕ ਪੁਲਿਸ ਕਰਮਚਾਰੀ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਗੋਲੀਬਾਰੀ ਵਿਚ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਹੈ।
ਸਪ੍ਰਿੰਗਫੀਲਡ ਦੇ ਪੁਲਿਸ ਮੁਖੀ ਪਾਲ ਵਿਲੀਅਮਜ਼ ਦੇ ਹਵਾਲੇ ਨਾਲ ਇਕ ਨਿਊਜ਼ ਚੈਨਲ ਨੇ ਦੱਸਿਆ ਕਿ ਪੁਲਿਸ ਨੂੰ ਵੱਖ-ਵੱਖ ਨੰਬਰਾਂ ਤੋਂ ਰਾਤੀ ਤਕਰੀਬਨ 11:23 ਵਜੇ ਇਲਾਕੇ ਵਿਚ ਗੋਲੀਬਾਰੀ ਦੀਆਂ ਸੂਚਨਾਵਾਂ ਮਿਲਿਆਂ। ਇਹ ਸੂਚਨਾਵਾਂ ‘ਕਮ ਐਂਡ ਗੋ ਗੈਸ ਸਟੇਸ਼ਨ’ ਨਾਲ ਸਬੰਧਤ ਸਨ। ਇਸ ਦੌਰਾਨ ਪੁਲਿਸ ਨੂੰ ਦੱਸਿਆ ਗਿਆ ਕਿ ਇਕ ਹਥਿਆਰਬੰਦ ਹਮਲਾਵਰ ਗੈਸ ਸਟੇਸ਼ਨ ‘ਤੇ ਮੌਜੂਦ ਗਾਹਕਾਂ ਤੇ ਕਰਮਚਾਰੀਆਂ ‘ਤੇ ਗੋਲੀਬਾਰੀ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਇਸ ਘਟਨਾ ਲਈ ਇਕ ਵਿਅਕਤੀ ਹੀ ਜ਼ਿੰਮੇਦਾਰ ਸੀ। ਘਟਨਾ ਤੋਂ ਬਾਅਦ ਇਲਾਕੇ ਨੂੰ ਬੰਦ ਕਰ ਦਿੱਤਾ ਗਿਆ ਹੈ।