ਅਮਰੀਕਾ ਦੇ ਦੋ ਨਾਗਰਿਕ, ਹੈਤੀ ਦੇ ਰਾਸ਼ਟਰਪਤੀ ਦੀ ਹੱਤਿਆ ਮਾਮਲੇ ‘ਚ ਹੋਏ ਗ੍ਰਿਫਤਾਰ

425
Share

ਫਰਿਜ਼ਨੋ (ਕੈਲੀਫੋਰਨੀਆ), 9 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਪਿਛਲੇ ਦਿਨੀਂ ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਇਸ ਨੂੰ ਉਸਦੇ ਘਰ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਉਪਰੰਤ ਹੈਤੀ ਵਿੱਚ ਰਾਸ਼ਟਰਪਤੀ ਦੇ ਕਾਤਲਾਂ ਨੂੰ ਫੜਨ ਲਈ ਕਾਰਵਾਈ ਜਾਰੀ ਹੈ। ਇਸ ਮਾਮਲੇ ਵਿੱਚ ਇੱਕ ਦਰਜਨ ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਘੱਟੋ ਘੱਟ ਸੱਤ ਹੋਰ ਮਾਰੇ ਵੀ ਗਏ ਹਨ।
ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਵਿੱਚ ਅਮਰੀਕਾ ਦੇ ਦੋ ਨਾਗਰਿਕ ਵੀ ਸ਼ਾਮਲ ਹਨ। ਇਹ ਦੋਵੇਂ ਵਿਅਕਤੀ ਅਮਰੀਕੀ ਸਟੇਟ ਫਲੋਰਿਡਾ ਦੇ ਹਨ , ਜਿਹਨਾਂ ਦੇ ਨਾਮ  ਜੇਮਜ਼ ਸੋਲੈਜ ਅਤੇ ਜੋਸੇਫ ਵਿਨਸੈਂਟ ਹਨ। ਪੁਲਿਸ ਅਧਿਕਾਰੀ ਬੁੱਧਵਾਰ ਨੂੰ ਤਕਰੀਬਨ ਦੋ ਦਰਜਨ ਲੋਕਾਂ ਦੇ ਸਮੂਹ ਦੁਆਰਾ ਰਾਸ਼ਟਰਪਤੀ ਦੇ ਘਰ ਹੋਈ ਉਸਦੀ ਹੱਤਿਆ  ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਜਾਨਲੇਵਾ ਹਮਲੇ ਵਿੱਚ  ਮੋਇਸ ਨੂੰ ਸਿਰ ਅਤੇ ਸਰੀਰ ਵਿੱਚ 12 ਗੋਲੀਆਂ ਲੱਗੀਆਂ , ਜਦੋਂ ਕਿ ਉਸ ਦੀ ਪਤਨੀ ਨੂੰ ਤਿੰਨ ਵਾਰ ਗੋਲੀ ਮਾਰੀ ਗਈ ਸੀ।  ਉਨ੍ਹਾਂ ਦੀ ਧੀ ਨੇ ਇੱਕ ਬੈਡਰੂਮ ਵਿੱਚ ਛੁਪ ਕੇ ਆਪਣੀ ਜਾਨ ਬਚਾਈ। ਹੈਤੀ ਦੇ ਸਾਬਕਾ ਪ੍ਰਧਾਨ ਮੰਤਰੀ ਲੌਰੈਂਟ ਲੈਮੋਥੇ ਨੇ ਇਸ ਕਤਲ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਹੈ। ਫਰਵਰੀ ਵਿੱਚ ਆਪਣੇ ਕਾਰਜਕਾਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਮੋਇਸ ਦੇ ਸੱਤਾ ਨਾਲ ਜੁੜੇ ਰਹਿਣ ਕਾਰਨ ਉਹ ਅਲੋਚਨਾ ਦਾ ਪਾਤਰ ਬਣਿਆ। ਕਈ ਪ੍ਰਦਰਸ਼ਨਕਾਰੀਆਂ ਵੱਲੋਂ ਉਸ ਦੀ ਹੱਤਿਆ ਤੋਂ ਮਹੀਨਿਆਂ ਪਹਿਲਾਂ ਉਸ ਦੇ ਅਸਤੀਫੇ ਦੀ ਮੰਗ ਵੀ ਕੀਤੀ ਗਈ ਸੀ।

Share