ਫਰਿਜ਼ਨੋ, 27 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅਮਰੀਕਾ ਦੇ ਜਸਟਿਸ ਵਿਭਾਗ (ਡੀ.ਓ.ਜੇ.) ਵੱਲੋਂ ਨਿਊਯਾਰਕ ਸਿਟੀ ਜੇਲ੍ਹ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਜੇਲ੍ਹ ’ਚ ਜਿੱਥੇ ਜਿਨਸੀ ਸ਼ੋਸ਼ਣ, ਤਸਕਰੀ ਦੇ ਦੋਸ਼ੀ ਜੈਫਰੀ ਐਪਸਟੀਨ ਨੂੰ ਉਸ ਦੀ ਮੌਤ ਤੋਂ ਪਹਿਲਾਂ ਬੰਦ ਕੀਤਾ ਗਿਆ ਸੀ। ਅਗਸਤ 2019 ’ਚ ਐਪਸਟੀਨ ਦੀ ਖੁਦਕੁਸ਼ੀ ਦੇ ਬਾਅਦ ਤੋਂ ਇਸ ਜੇਲ੍ਹ ਨੂੰ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਸਟਿਸ ਵਿਭਾਗ ਜੇਲ੍ਹ ਨੂੰ ਇਹ ਯਕੀਨੀ ਬਣਾਉਣ ਲਈ ਬੰਦ ਕਰ ਰਿਹਾ ਹੈ ਕਿ ਦੇਸ਼ ਦੀ ਕੇਂਦਰੀ ਜੇਲ੍ਹ ਪ੍ਰਣਾਲੀ ’ਚ ਹਰ ਸਹੂਲਤ ਨਾ ਸਿਰਫ ਸੁਰੱਖਿਅਤ ਹੈ, ਸਗੋਂ ਹਿਰਾਸਤ ’ਚ ਲੋਕਾਂ ਨੂੰ ਉਨ੍ਹਾਂ ਦੀ ਸਜ਼ਾ ਤੋਂ ਬਾਅਦ ਸਮਾਜ ’ਚ ਸਫਲ ਵਾਪਸੀ ਲਈ ਲੋੜੀਂਦੇ ਸਰੋਤ ਅਤੇ ਪ੍ਰੋਗਰਾਮ ਵੀ ਪ੍ਰਦਾਨ ਕਰਦੀ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਸ ਜੇਲ੍ਹ ਵਿਚਲੇ ਕੈਦੀਆਂ ਨੂੰ ਕਿੱਥੇ ਰੱਖਿਆ ਜਾਵੇਗਾ।
ਡਿਪਟੀ ਅਟਾਰਨੀ ਜਨਰਲ ਲੀਜ਼ਾ ਓ ਮੋਨਾਕੋ ਨੇ ਜੇਲ੍ਹ ਦੇ ਕੰਮਕਾਜ ਦਾ ਨਿਰੀਖਣ ਕਰਨ ਲਈ ਕਈ ਹਫਤੇ ਪਹਿਲਾਂ ਜੇਲ੍ਹ ਦਾ ਦੌਰਾ ਕੀਤਾ ਸੀ ਅਤੇ ਉਸ ਨੇ ਰਿਪੋਰਟ ਦਿੱਤੀ ਸੀ ਕਿ ਡੀ.ਓ.ਜੇ. ਜੇਲ੍ਹ ਨੂੰ ਬੰਦ ਕਰ ਰਿਹਾ ਹੈ। ਐਪਸਟੀਨ ਦੀ ਮੌਤ ਹੋ ਇਲਾਵਾ ਵੀ ਇਸ ਜੇਲ੍ਹ ਦੀਆਂ ਹੋਰ ਸ਼ਿਕਾਇਤਾਂ ਪਿਛਲੇ ਸਾਲ ਮਾਰਚ ’ਚ ਕੋਰੋਨਾ ਵਾਇਰਸ ਦੇ ਸਬੰਧ ’ਚ ਵੀ ਸਾਹਮਣੇ ਆਈਆਂ ਸਨ।