ਅਮਰੀਕਾ ਦੇ ਕੋਲੋਰਾਡੋ ਵਿੱਚ ਆਪਣੇ ਪੁੱਤਰ ਦਾ ਕਤਲ ਕਰਨ ਵਾਲੇ ਪਿਉ ਨੂੰ ਹੋਈ 48 ਸਾਲ ਦੀ ਕੈਦ

439
Share

ਫਰਿਜ਼ਨੋ, 9 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਕੋਲੋਰਾਡੋ ਵਿੱਚ ਇੱਕ ਅਜਿਹੇ ਪਿਤਾ ਨੂੰ 48 ਸਾਲ ਕੈਦ ਦੀ ਸਜਾ ਕੀਤੀ ਗਈ ਹੈ, ਜਿਸਨੇ ਆਪਣੇ ਪੁੱਤਰ ਦਾ ਕਤਲ ਕੀਤਾ ਸੀ। ਮਾਰਕ ਰੈਡਵਾਇਨ ਨਾਮ ਦੇ ਇਸ ਵਿਅਕਤੀ ਨੇ 2012 ਦੇ ਅਖੀਰ ਵਿੱਚ ਆਪਣੇ 13 ਸਾਲਾਂ ਬੇਟੇ ਡਿਲਨ ਦੀ ਹੱਤਿਆ ਕਰ ਦਿੱਤੀ ਸੀ ਕਿਉਂਕਿ ਉਸਨੇ ਆਪਣੇ ਪਿਤਾ ਦੀਆਂ ਕੁੱਝ ਇਤਰਾਜ਼ਯੋਗ ਫੋਟੋਆਂ ਦੇਖ ਲਈਆਂ ਸਨ। 60 ਸਾਲਾਂ ਮਾਰਕ ਰੈਡਵਾਇਨ ਨੂੰ ਜੁਲਾਈ ਵਿੱਚ ਦੂਜੀ ਡਿਗਰੀ ਦੇ ਕਤਲ ਅਤੇ ਬੱਚਿਆਂ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ, ਜਿਸ ਉਪਰੰਤ ਸ਼ੁੱਕਰਵਾਰ ਨੂੰ ਉਸਨੂੰ ਸਜਾ ਸੁਣਾਈ ਗਈ ਹੈ।
ਡਿਲਨ ਦੇ ਵੱਡੇ ਭਰਾ, ਕੋਰੀ ਰੈਡਵਾਇਨ ਨੇ ਪੰਜ ਹਫ਼ਤਿਆਂ ਦੀ ਸੁਣਵਾਈ ਦੌਰਾਨ ਗਵਾਹੀ ਦਿੱਤੀ ਸੀ  ਕਿ ਉਸਦੇ ਭਰਾ  ਨੂੰ ਲਾਪਤਾ ਹੋਣ ਤੋਂ ਪਹਿਲਾਂ ਆਪਣੇ ਪਿਤਾ ਦੀਆਂ ਇਤਰਾਜ਼ਯੋਗ ਫੋਟੋਆਂ ਮਿਲੀਆਂ ਸਨ। ਸਰਕਾਰੀ ਵਕੀਲਾਂ ਅਨੁਸਾਰ, ਉਸ ਦੇ 13 ਸਾਲਾ ਬੇਟੇ, ਡਿਲਨ ਦੁਆਰਾ ਉਸ ਦੀਆਂ ਫੋਟੋਆਂ ਦਾ ਪਤਾ ਲਗਾਉਣ ਤੋਂ ਬਾਅਦ ਉਹ ਗੁੱਸੇ ਵਿੱਚ ਆ ਗਿਆ ਸੀ , ਜਿਸ ਕਰਕੇ ਇਹ ਘਟਨਾ ਵਾਪਰੀ।

Share