ਅਮਰੀਕਾ ਦੇ ਇਤਿਹਾਸਕ ਤੁਲਸਾ ਚਰਚ ਦੀ ਦੀਵਾਰ ਪ੍ਰਾਰਥਨਾ ਲਈ ਸੈਂਕੜੇ ਲੋਕ ਹੋਏ ਇਕੱਠੇ

111
Share

ਫਰਿਜ਼ਨੋ, 2 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅਮਰੀਕਾ ਵਿਚ ਸਭ ਤੋਂ ਭਿਆਨਕ ਨਸਲੀ ਕਤਲੇਆਮ ਦੀ ਸ਼ਤਾਬਦੀ ਦੇ ਪਹਿਲੇ ਦਿਨ ਮੌਕੇ ਤੁਲਸਾ ਦੇ ਗ੍ਰੀਨਵੁੱਡ ਨੇੜੇ ਇਤਿਹਾਸਕ ਵਰਨਨ ਅਫਰੀਕੀ ਮੈਥੋਡਿਸਟ ਐਪੀਸਕੋਪਲ ਚਰਚ ਦੇ ਬਾਹਰ ਦੀਵਾਰ ਪ੍ਰਾਰਥਨਾ ਲਈ ਸੈਂਕੜੇ ਲੋਕ ਇਕੱਠੇ ਹੋਏ। ਇਸ ਮੌਕੇ ਨੈਸ਼ਨਲ ਸਿਵਲ ਰਾਈਟਸ ਦੇ ਨੇਤਾ, ਜਿਨ੍ਹਾਂ ਵਿਚ ਜੈਸੀ ਜੈਕਸਨ, ਵਿਲੀਅਮ ਬਾਰਬਰ ਸਮੇਤ ਕਈ ਹੋਰ ਨੇਤਾ ਵੀ ਸ਼ਾਮਲ ਹੋਏ, ਜੋ ਕਿ ਚਰਚ ਦੇ ਬਾਹਰ ਪ੍ਰਾਰਥਨਾਵਾਂ ਕਰ ਰਹੇ ਸਨ। ਇਹ ਚਰਚ ਜੋ ਉਸਾਰੀ ਅਧੀਨ ਸੀ, ਜਦੋਂ 1921 ਵਿੱਚ ਗੋਰੇ ਲੋਕਾਂ ਦੀ ਭੀੜ ਨੇ ਇੱਕ ਖੁਸ਼ਹਾਲ ਕਾਲੇ ਲੋਕਾਂ ਦੇ ਇਲਾਕੇ ਵਿਚ ਹਮਲਾ ਬੋਲ ਦਿੱਤਾ ਸੀ ਅਤੇ ਸਭ ਕੁੱਝ ਤਬਾਹ ਕਰ ਦਿੱਤਾ ਸੀ। ਜਿਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਦਰਜਨਾਂ ਤੋਂ 300 ਤੱਕ ਹੈ। ਹਾਲਾਂਕਿ ਕਤਲੇਆਮ ਵਿਚ ਚਰਚ ਤਕਰੀਬਨ ਨਸ਼ਟ ਹੋ ਗਈ ਸੀ, ਪਰ ਲੋਕ ਬੇਸਮੈਂਟ ਵਿਚ ਮਿਲਦੇ ਰਹੇ, ਅਤੇ ਇਸ ਦਾ ਕਈ ਸਾਲਾਂ ਬਾਅਦ ਦੁਬਾਰਾ ਨਿਰਮਾਣ ਕੀਤਾ ਗਿਆ ਸੀ। ਇਹ ਚਰਚ ਤੁਲਸਾ ਦੇ ਕਾਲੇ ਭਾਈਚਾਰੇ ਦੇ ਲੋਕਾਂ ਲਈ ਇੱਕ ਪ੍ਰਤੀਕ ਬਣ ਗਈ ਸੀ ਅਤੇ ਇਸਨੂੰ ਇਤਿਹਾਸਕ ਸਥਾਨਾਂ ਦੇ ਰਾਸ਼ਟਰੀ ਰਜਿਸਟਰ ਵਿਚ 2018 ਵਿਚ ਜੋੜਿਆ ਗਿਆ ਸੀ। ਇਸ ਮੌਕੇ ਹਿੱਸਾ ਲੈਣ ਵਾਲੇ ਲੋਕਾਂ ਨੇ ਆਪਣੇ ਹੱਥਾਂ ਨੂੰ ਪਵਿੱਤਰ ਪ੍ਰਾਰਥਨਾ ਦੀ ਕੰਧ ’ਤੇ ਰੱਖਿਆ ਅਤੇ ਅਰਦਾਸ ਕੀਤੀ।
ਇਸ ਮੌਕੇ ਕਈਆਂ ਨੇ 1921 ਦੇ ਕਤਲੇਆਮ ਦੌਰਾਨ ਤਬਾਹ ਹੋਈਆਂ ਕਾਲੀ ਮਾਲਕੀ ਵਾਲੀਆਂ ਇਮਾਰਤਾਂ ਅਤੇ ਕਾਰੋਬਾਰਾਂ ਦੇ ਨਾਮ ਵਾਲੀਆਂ ਫੁੱਟਪਾਥ ’ਤੇ ਲੱਗੀਆਂ ਤਖਤੀਆਂ ਨੂੰ ਪੜ੍ਹ ਕੇ ਵੀ ਜਾਣਕਾਰੀ ਲਈ। ਇਸਦੇ ਇਲਾਵਾ ਸੋਮਵਾਰ ਦੀ ਰਾਤ ਨੂੰ, ਸ਼ਤਾਬਦੀ ਕਮਿਸ਼ਨ ਨੇ ਕਤਲੇਆਮ ਦੇ ਪੀੜਤਾਂ ਦਾ ਸਨਮਾਨ ਕਰਨ ਲਈ ਇੱਕ ਮੋਮਬੱਤੀ ਮਾਰਚ ਕਰਨ ਦੀ ਯੋਜਨਾ ਬਣਾਈ ਸੀ।

Share