ਅਮਰੀਕਾ ਦੇ ਇਕ ਸ਼ਾਪਿੰਗ ਮਾਲ ਵਿਚ ਚੱਲੀ ਗੋਲੀ

232
ਦੁਰਹਮ (ਅਮਰੀਕਾ) ਵਿਚ ਸਥਿੱਤ ਸ਼ਾਪਿੰਗ ਮਾਲ ਦਾ ਬਾਹਰੀ ਦ੍ਰਿਸ਼ ਜਿਥੇ ਗੋਲੀ ਚੱਲਣ ਦੀ ਘਟਨਾ ਵਾਪਰੀ
Share

ਸੈਕਰਾਮੈਂਟੋ, 27 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਦੁਰਹਮ ਕਾਊਂਟੀ ਵਿਚ ਸਾਊਥ ਪੋਆਇੰਟ ਸ਼ਾਪਿੰਗ ਮਾਲ ਵਿਚ ਗੋਲੀ ਚੱਲਣ ਦੀ ਰਿਪੋਰਟ ਹੈ। ਸਿਟੀ ਕੌਂਸਲ ਮੈਂਬਰ ਮਾਰਕ ਅਨਥਨੀ ਮਿਡਲਟਨ ਨੇ ਕਿਹਾ ਹੈ ਕਿ ਉਸ ਨੇ ਪੁਲਿਸ ਮੁੱਖੀ ਪੈਟਰਾਈਸ ਐਂਡਰੀਊਜ ਨਾਲ ਗੱਲ ਕੀਤੀ ਹੈ ਜਿਸ ਨੇ ਦਸਿਆ ਕਿ ਘੱਟੋ ਘੱਟ ਇਕ ਵਿਅਕਤੀ ਨੂੰ ਗੋਲੀ ਮਾਰੀ ਗਈ ਹੈ। ਪੁਲਿਸ ਮੁੱਖੀ ਨੇ ਦੱਸਿਆ ਕਿ ਸ਼ਾਪਿੰਗ ਮਾਲ ਵਿਚ ਹੋਰ ਵੀ ਲੋਕ ਮੌਜੂਦ ਸਨ ਪਰੰਤੂ ਮੁੱਢਲੀ ਰਿਪੋਰਟ ਵਿਚ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਗਲ ਕਹੀ ਗਈ ਹੈ। ਜ਼ਖਮੀ ਵਿਅਕਤੀ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਘਟਨਾ ਦੀ ਜਾਂਚ ਲਈ ਸ਼ਾਪਿੰਗ ਮਾਲ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਈ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਹੈ। ਗੋਲੀ ਚੱਲਣ ਉਪਰੰਤ ਲੋਕਾਂ ਨੇ ਇਧਰ ਉਧਰ ਭਜ ਕੇ ਜਾਨ ਬਚਾਈ।


Share