ਅਮਰੀਕਾ ਦੇ ਆਸਟਿਨ ਹੋਟਲ ਗਰੁੱਪ ਨੇ  ਤੂਫਾਨ ਪ੍ਰਭਾਵਿਤ ਨਿਵਾਸੀਆਂ ਨੂੰ ਦਿੱਤੇ ਮੁਫਤ ਕਮਰੇ

460
Share

ਫਰਿਜ਼ਨੋ (ਕੈਲੀਫੋਰਨੀਆ), 2 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਪਿਛਲੇ ਦਿਨੀਂ ਆਏ ਤੂਫਾਨ ਇਡਾ ਕਾਰਨ ਬੇਘਰ ਹੋਏ ਲੋਕਾਂ ਨੂੰ ਟੈਕਸਾਸ ਸਥਿਤ ਬੰਕਹਾਊਸ ਆਸਟਿਨ ਹੋਟਲ ਗਰੁੱਪ ਵੱਲੋਂ ਮੁਫਤ 100 ਕਮਰਿਆਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਗਰੁੱਪ ਦੇ ਛੇ ਹੋਟਲਾਂ ਜਿਹਨਾਂ ਵਿੱਚ ਆਸਟਿਨ ਮੋਟਲ, ਹੋਟਲ ਸੈਨ ਜੋਸੇ, ਹੋਟਲ ਮੈਗਡੇਲੇਨਾ, ਆਸਟਿਨ ਵਿੱਚ ਕਾਰਪੇਂਟਰ ਹੋਟਲ,  ਸੈਨ ਐਂਟੋਨੀਓ ਵਿੱਚ ਹੋਟਲ ਹਵਾਨਾ ਅਤੇ ਸਲਾਦੋ ਵਿੱਚ ਸਟੇਜਕੋਚ ਇੰਨ ਦੇ 100 ਕਮਰੇ ਸੋਮਵਾਰ ਤੱਕ ਭਰ ਗਏ ਸਨ। ਇਸ ਹੋਟਲ ਗਰੁੱਪ ਦੇ ਬਿਆਨ ਅਨੁਸਾਰ ਲੁਈਸਿਆਨਾ, ਮਿਸੀਸਿਪੀ ਆਦਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬੇਘਰੇ ਹੋਏ ਲੋਕਾਂ ਲਈ ਬੁੱਧਵਾਰ ਤੱਕ  ਮੁਫਤ ਕਮਰੇ ਦੀ ਸਹੂਲਤ ਦਿੱਤੀ ਜਾਵੇਗੀ। ਇਸਦੇ ਇਲਾਵਾ ਹੋਟਲ ਗਰੁੱਪ ਦੁਆਰਾ ਟੈਂਕਪਰੂਫ ਨਾਂ ਦੀ ਲੁਈਸਿਆਨਾ ਅਧਾਰਤ ਸੰਸਥਾ ਦੇ ਨਾਲ ਮਿਲ ਕੇ ਤੂਫਾਨ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਵਸਤਾਂ ਜਿਵੇਂ ਕਿ ਟਾਇਲਟਰੀਜ਼, ਨਿੱਜੀ ਸਫਾਈ ਦੀਆਂ ਚੀਜ਼ਾਂ, ਜੁਰਾਬਾਂ, ਕੰਬਲ, ਮੁੱਢਲੀ ਸਹਾਇਤਾ ਦੀਆਂ ਵਸਤਾਂ ਆਦਿ ਦੀ ਸਪਲਾਈ ਵਿੱਚ ਵੀ ਸਹਾਇਤਾ ਕੀਤੀ ਜਾ ਰਹੀ ਹੈ।

Share