ਅਮਰੀਕਾ ਦੀ ਫਾਈਜ਼ਰ ਕੰਪਨੀ ਨੇ ਭਾਰਤ ‘ਚ ਵੈਕਸੀਨ ਬਣਾਉਣ ਦੀ ਪ੍ਰਗਟਾਈ ਇੱਛਾ

126
Share

ਵਾਸ਼ਿੰਗਟਨ, 11 ਮਾਰਚ (ਪੰਜਾਬ ਮੇਲ)- ਅਮਰੀਕਾ ਦੀ ਫਾਈਜ਼ਰ ਕੰਪਨੀ ਨੇ ਆਪਣੀ ਕੋਰੋਨਾ ਵੈਕਸੀਨ ਦਾ ਭਾਰਤ ਦੀ ਭਾਈਵਾਲੀ ‘ਚ ਦੇਸ਼ ‘ਚ ਹੀ ਉਤਪਾਦਨ ਕਰਨ ਦੀ ਇੱਛਾ ਪ੍ਰਗਟਾਈ ਹੈ। ਅਮਰੀਕੀ ਕੰਪਨੀ ਚਾਹੁੰਦੀ ਹੈ ਕਿ ਭਾਰਤ ‘ਚ ਉਸ ਦਾ ਕਲੀਨਿਕਲ ਟ੍ਰਾਇਲ ਜਲਦ ਪੂਰਾ ਕਰ ਲਿਆ ਜਾਵੇ। ਕੰਪਨੀ ਉਤਪਾਦਨ ਤੋਂ ਬਾਅਦ ਬਰਾਮਦ ਤੇ ਕੀਮਤਾਂ ‘ਚ ਆਜ਼ਾਦੀ ਵੀ ਚਾਹੁੰਦੀ ਹੈ।

ਜ਼ਿਕਰਯੋਗ ਹੈ ਕਿ ਫਾਈਜ਼ਰ ਨੇ ਸਭ ਤੋਂ ਪਹਿਲਾਂ ਆਪਣੀ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਅਰਜ਼ੀ ਦਿੱਤੀ ਸੀ ਪਰ ਭਾਰਤ ਨੇ ਕਲੀਨਿਕਲ ਟ੍ਰਾਇਲ ਦੀਆਂ ਸਾਰੀਆਂ ਰਸਮੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਹੀ ਮਨਜ਼ੂਰੀ ਦੇਣ ਦੀ ਗੱਲ ਕਹੀ ਸੀ। ਹੁਣ ਕੰਪਨੀ ਨੇ ਫਿਰ ਹੋਰ ਜ਼ਿਆਦਾ ਡਾਟਾ ਮੁਹੱਈਆ ਕਰਵਾਉਂਦੇ ਹੋਏ ਗੱਲ ਅੱਗੇ ਵਧਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਫਾਈਜ਼ਰ ਦੀ ਵੈਕਸੀਨ ਬ੍ਰਾਜ਼ੀਲ ਦੇ ਵੈਰੀਐਂਟ ‘ਤੇ ਵੀ ਕਾਰਗਰ ਹੈ। ਮੌਜੂਦਾ ਸਮੇਂ ਆਕਸਫੋਰਡ-ਏਸਟ੍ਰਾਜੇਨੇਕਾ ਦੀ ਕੋਵਿਸ਼ੀਲਡ ਵੈਕਸੀਨ ਦਾ ਭਾਰਤ ਦੇ ਸੀਰਮ ਇੰਸਟੀਚਿਊਟ ‘ਚ ਉਤਪਾਦਨ ਕੀਤਾ ਜਾ ਰਿਹਾ ਹੈ। ਇਹ ਕੰਪਨੀ ਵੈਕਸੀਨ ਬਣਾਉਣ ਦੀ ਸਭ ਤੋਂ ਵੱਡੀ ਕੰਪਨੀ ਹੈ।


Share