ਅਮਰੀਕਾ ਦੀ ਪਾਈਪ ਲਾਈਨ ’ਤੇ ਹੋਇਆ ਸਾਈਬਰ ਅਟੈਕ, ਅਪਰਾਧਿਕ ਗਿਰੋਹ ਨਾਲ ਹੈ ਜੁੜਿਆ

91
Share

ਫਰਿਜ਼ਨੋ, 11 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਇੱਕ ਪ੍ਰਮੁੱਖ ਤੇਲ ਪਾਈਪ ਲਾਈਨ ਨੂੰ ਬੰਦ ਕਰਨ ਵਾਲਾ ਸਾਇਬਰ ਅਟੈਕ ਇੱਕ ਗਿਰੋਹ ਦੁਆਰਾ ਕੀਤਾ ਹੋਇਆ ਦੱਸਿਆ ਗਿਆ ਹੈ। ਇਸ ਸਾਈਬਰ ਹਮਲੇ ਕਾਰਨ ਟੈਕਸਾਸ ਤੋਂ ਉੱਤਰ ਪੂਰਬ ਵੱਲ ਹਰ ਰੋਜ਼ ਤਕਰੀਬਨ 100 ਮਿਲੀਅਨ ਗੈਲਨ ਬਾਲਣ ਲਿਆਉਣ ਵਾਲੀ ਕਲੋਨੀਅਲ ਪਾਈਪ ਲਾਈਨ, ਸ਼ੁੱਕਰਵਾਰ ਤੋਂ ਸੇਵਾ ਤੋਂ ਬਾਹਰ ਹੈ। ਇਸ ਹਮਲੇ ਦੀ ਸੰਘੀ ਜਾਂਚ ਵਾਲੇ ਸਰੋਤਾਂ ਨੇ ਦੱਸਿਆ ਕਿ ਇੱਕ ਅਪਰਾਧਿਕ ਗਿਰੋਹ ਜੋ ਕਿ ਡਾਰਕ ਸਾਈਡ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਇਸ ਦੇ ਪਿੱਛੇ ਹੈ। ਡਾਰਕਸਾਈਡ ਨੇ ਕਲੋਨੀਅਲ ਦੇ ਖਿਲਾਫ ਫਿਰੌਤੀ ਦੇ ਲਈ ਹਮਲੇ ਦੀ ਸ਼ੁਰੂਆਤ ਕੀਤੀ, ਜਿਸ ਵਿਚ ਮੰਗ ਕਰਨ ਤੋਂ ਪਹਿਲਾਂ ਕੰਪਨੀ ਨੈਟਵਰਕ ਨੂੰ ਬੰਦ ਕਰਨਾ ਸ਼ਾਮਿਲ ਹੈ। ਜਦਕਿ ਕਲੋਨੀਅਨ ਨੇ ਐਤਵਾਰ ਨੂੰ ਕਿਹਾ ਕਿ ਇਹ ਪਾਈਪ ਲਾਈਨ ਲਈ ‘‘ਸਿਸਟਮ ਰੀਸਟਾਰਟ’’ ਯੋਜਨਾ ਤਿਆਰ ਕਰ ਰਹੀ ਹੈ, ਜੋ ਪੂਰਬੀ ਤੱਟ ਦੀ ਲੱਗਭਗ 45 ਪ੍ਰਤੀਸ਼ਤ ਬਾਲਣ ਸਪਲਾਈ ਕਰਦੀ ਹੈ। ਕਲੋਨੀਅਨ ਨੇ ਐਤਵਾਰ ਨੂੰ ਕਿਹਾ ਕਿ ਇਹ ਪਾਈਪ ਲਾਈਨ ਲਈ ‘‘ਸਿਸਟਮ ਰੀਸਟਾਰਟ’’ ਯੋਜਨਾ ਤਿਆਰ ਕਰ ਰਹੀ ਹੈ, ਜੋ ਪੂਰਬੀ ਤੱਟ ਦੀ ਲਗਭਗ 45 ਪ੍ਰਤੀਸ਼ਤ ਬਾਲਣ ਸਪਲਾਈ ਕਰਦੀ ਹੈ। ਡਾਰਕ ਸਾਈਡ ਦਾ ਦਾਅਵਾ ਹੈ ਕਿ ਇਹ ਹਸਪਤਾਲਾਂ, ਨਰਸਿੰਗ ਹੋਮਾਂ, ਵਿਦਿਅਕ ਜਾਂ ਸਰਕਾਰੀ ਟੀਚਿਆਂ ’ਤੇ ਹਮਲਾ ਨਹੀਂ ਕਰਦਾ ਹੈ ਅਤੇ ਇਹ ਇਸ ਦੇ ਲੈਣ ਦੇ ਕੁੱਝ ਹਿੱਸੇ ਦਾਨ ਵੀ ਕਰਦਾ ਹੈ। ਇਹ ਅਗਸਤ ਤੋਂ ਹੀ ਸਰਗਰਮ ਹੈ। ਕਲੋਨੀਅਲ ਟੈਕਸਾਸ ਤੋਂ ਨਿਊਜਰਸੀ ਤੱਕ ਚੱਲਣ ਵਾਲੀਆਂ ਪਾਈਪਾਂ ਰਾਹੀਂ ਖਾੜੀ ਤੱਟ ’ਤੇ ਰਿਫਾਇਨਰੀਆਂ ਤੋਂ ਗੈਸੋਲੀਨ, ਡੀਜ਼ਲ, ਜੈੱਟ ਬਾਲਣ ਅਤੇ ਘਰੇਲੂ ਹੀਟਿੰਗ ਦਾ ਤੇਲ ਪਹੁੰਚਾਉਂਦਾ ਹੈ। ਇਸ ਦੀ ਪਾਈਪ ਲਾਈਨ ਪ੍ਰਣਾਲੀ 5,500 ਮੀਲ (8,850 ਕਿਲੋਮੀਟਰ) ਤੋਂ ਵੱਧ ਫੈਲੀ ਹੈ, ਅਤੇ ਇੱਕ ਦਿਨ ਵਿਚ 100 ਮਿਲੀਅਨ ਗੈਲਨ (380 ਮਿਲੀਅਨ ਲੀਟਰ) ਦੀ ਢੋਆ ਢੁਆਈ ਕਰਦੀ ਹੈ।

Share