ਅਮਰੀਕਾ ਦੀਆਂ ਪੰਥਕ ਜਥੇਬੰਦੀਆਂ ਦੀ ਕਾਨਫਰੰਸ- ਕਾਲ (ਮੀਟਿੰਗ) ਵਿਚ ਲਿਆ ਗਿਆ ਵੱਡਾ ਫੈਸਲਾ

646
Share

ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਦੇ ਆਪਰੇਸ਼ਨ ਲਈ ਤਤਕਾਲ ਮਦਦ ਕੀਤੀ ਗਈ
ਨਿਊਯਾਰਕ, 1 ਜੁਲਾਈ (ਪੰਜਾਬ ਮੇਲ)- ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਇੱਕ ਉਹ ਨਾਮ ਹੈ, ਜਿਸਨੇ ਕੌਮ ਦੀਆਂ ਸਮੂਹ ਪੰਥਕ ਜਥੇਬੰਦੀਆਂ ਨੂੰ ਇੱਕ ਸੂਤਰ ਵਿਚ ਆਪਣੀ ਕਲਮ ਰਾਹੀਂ ਮਣਕਿਆਂ ਵਾਂਗ ਪਰੋਇਆ ਹੋਇਆ ਹੈ। ਭਾਰਤ ਸਰਕਾਰ ਦੀਆ ਗਲਤ ਨੀਤੀਆਂ ਨੂੰ ਭਾਈ ਸਾਹਿਬ ਆਪਣੀ ਕਲਮ ਜ਼ਰੀਏ ਪੰਥ ਦੇ ਆਪਣੇ ਅਖਬਾਰ ਪਹਿਰੇਦਾਰ ਜ਼ਰੀਏ ਕੌਮ ਦੇ ਮੋਹਰੇ ਰੱਖਦੇ ਹਨ, ਕੌਮ ਦੇ ਹੱਕਾਂ ਦੀ ਆਵਾਜ਼ ਨੂੰ ਆਪਣੇ ਹਰ ਹੀਲੇ ਯਤਨ ਬਾਖ਼ੂਬੀ ਚੁੱਕਦੇ ਹਨ।
ਭਾਈ ਜਸਪਾਲ ਸਿੰਘ ਹੇਰਾਂ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਹਨ। ਉਨ੍ਹਾਂ ਦਾ ਪਿਛਲੇ ਦਿਨੀਂ ਦਿਲ ਦਾ ਆਪਰੇਸ਼ਨ ਹੋਇਆ ਹੈ। ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਆਪਰੇਸ਼ਨ ਸਫਲ ਹੋਇਆ।
ਅਸੀਂ ਇਹ ਖ਼ਾਸ ਤੌਰ ‘ਤੇ ਦੱਸਣਾ ਚਾਹੁੰਦੇ ਹਾਂ ਕਿ ਅਮਰੀਕਾ ਦੀਆਂ ਪੰਥਕ ਜਥੇਬੰਦੀਆਂ ਨੂੰ ਜਸਪਾਲ ਸਿੰਘ ਹੇਰਾਂ ਹੁਣਾਂ ਦੀ ਸਿਹਤ ਬਾਰੇ ਪਤਾ ਲੱਗਣ ‘ਤੇ ਤੁਰੰਤ ਇੱਕ ਮੀਟਿੰਗ (ਕਾਨਫਰੰਸ ਕਾਲ) ਕੀਤੀ ਗਈ, ਜਿਸ ਵਿਚ ਅਮਰੀਕੀ ਸਿੱਖ ਸੰਗਤ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਦੇ ਸਹਿਯੋਗ ਨਾਲ ਕੁੱਲ 8,29000 ਰੁਪਏ ਦੀ ਮਦਦ ਜਸਪਾਲ ਸਿੰਘ ਹੇਰਾ ਹੁਣਾ ਦੇ ਇਲਾਜ ਲਈ ਭੇਜੀ ਗਈ।
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਉਹ ਜਸਪਾਲ ਸਿੰਘ ਹੇਰਾਂ ਨੂੰ ਤੰਦਰੁਸਤੀ ਬਖਸਣ ਅਤੇ ਉਹ ਆਪਣੀ ਪੰਥਕ ਸੇਵਾ ਜਾਰੀ ਰੱਖ ਸਕਣ ।
ਇਹ ਸਾਰੀਆਂ ਪੰਥਕ ਸੰਸਥਾਵਾਂ ਦੀ ਮੀਟਿੰਗ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਨਫਰੰਸ ਫੋਨ ਕਾਲ ਉੱਤੇ ਕੀਤੀ ਗਈ ਅਤੇ ਸਾਰੇ ਅਮਰੀਕਾ ਅਤੇ ਕੈਨੇਡਾ ਦੇ ਵਰਲਡ ਸਿੱਖ ਪਾਰਲੀਮੈਂਟ ਦੇ ਅਹੁਦੇਦਾਰਾਂ ਨੇ ਇਸ ਮੀਟਿੰਗ ‘ਚ ਹਿਸਾ ਲਿਆ।
ਹਿੰਮਤ ਸਿੰਘ, ਡਾ. ਪ੍ਰਿਤਪਾਲ ਸਿੰਘ
646-358-7745

Share