ਅਮਰੀਕਾ ਤੋਂ 119 ਭਾਰਤੀ ਡਿਪੋਰਟ ਹੋ ਕੇ ਅੰਮ੍ਰਿਤਸਰ ਪੁੱਜੇ

778
ਡਿਪੋਰਟ ਹੋ ਕੇ ਰਾਜਾਸਾਂਸੀ ਹਵਾਈ ਅੱਡੇ ਪੁੱਜੇ ਭਾਰਤੀਆਂ ਦੇ ਕਾਗਜ਼ਾਤ ਦੀ ਛਾਣਬੀਣ ਕਰਦੇ ਹੋਏ ਇੰਮੀਗ੍ਰੇਸ਼ਨ ਦੇ ਅਧਿਕਾਰੀ।

-ਅੰਮ੍ਰਿਤਸਰ ਵਿਖੇ ਹੀ ਇਕਾਂਤਵਾਸ ‘ਚ ਰੱਖਿਆ ਜਾਵੇਗਾ
ਅੰਮ੍ਰਿਤਸਰ, 3 ਜੂਨ (ਪੰਜਾਬ ਮੇਲ)- ਲੱਖਾਂ ਰੁਪਏ ਖ਼ਰਚ ਕਰਕੇ, ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋ ਕੇ ਉੱਥੋਂ ਦੇ ਪੱਕੇ ਵਸਨੀਕ ਹੋਣ ਦੀ ਕਾਨੂੰਨੀ ਲੜਾਈ ਹਾਰਨ ਵਾਲੇ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਭੇਜਣ ਲਈ ਟਰੰਪ ਸਰਕਾਰ ਵਲੋਂ ਲਏ ਗਏ ਸਖ਼ਤ ਫ਼ੈਸਲੇ ਤਹਿਤ ਅਮਰੀਕਾ ਤੋਂ 119 ਭਾਰਤੀਆਂ ਨੂੰ ਲੈ ਕੇ ਸਿੱਧੀ ਉਡਾਣ ਰਾਜਾਸਾਂਸੀ ਹਵਾਈ ਅੱਡੇ ਵਿਖੇ ਪੁੱਜੀ। ਇਸ ਉਡਾਣ ‘ਚ ਪੰਜਾਬ ਦੇ 36, ਆਂਧਰਾ ਪ੍ਰਦੇਸ਼ 1, ਦਿੱਲੀ 1, ਗੋਆ 1, ਗੁਜਰਾਤ 8, ਹਰਿਆਣਾ 64, ਕੇਰਲ 1, ਮਹਾਰਾਸ਼ਟਰ 1, ਤਾਮਿਲਨਾਡੂ 1, ਤੇਲੰਗਾਨਾ 2, ਉੱਤਰ ਪ੍ਰਦੇਸ਼ 2 ਤੇ ਉੱਤਰਾਖੰਡ ਦਾ 1 ਵਾਸੀ ਸ਼ਾਮਿਲ ਹੈ। ਇਨ੍ਹਾਂ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਅਕਤੀਆਂ ਨੂੰ ਉਨ੍ਹਾਂ ਦੇ ਪਿੱਤਰੀ ਜ਼ਿਲ੍ਹਿਆਂ ‘ਚ ਭੇਜ ਦਿੱਤਾ ਜਾਵੇਗਾ, ਜਦਕਿ ਦੂਜੇ ਰਾਜਾਂ ਦੇ ਵਿਅਕਤੀਆਂ ਨੂੰ ਫ਼ਿਲਹਾਲ ਅੰਮ੍ਰਿਤਸਰ ਵਿਖੇ ਹੀ ਇਕਾਂਤਵਾਸ ਕੇਂਦਰ ‘ਚ ਰੱਖਿਆ ਜਾਵੇਗਾ।