ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਯਾਤਰੀ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਕੀਤਾ ਗ੍ਰਿਫ਼ਤਾਰ

912
Share

ਰਾਜਾਸਾਂਸੀ, 20 ਮਈ (ਪੰਜਾਬ ਮੇਲ)- ਅਮਰੀਕਾ ਤੋਂ ਡਿਪੋਰਟ ਹੋ ਕੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਰਤੇ ਨਛੱਤਰ ਸਿੰਘ ਪੁੱਤਰ ਅਮਰਪਾਲ ਸਿੰਘ ਵਾਸੀ ਕੈਥਲ ਹਰਿਆਣਾ ਨੂੰ ਇੱਥੇ ਤਾਇਨਾਤ ਇਮੀਗ੍ਰੇਸ਼ਨ ਵਿਭਾਗ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਨਛੱਤਰ ਸਿੰਘ ਵਿਰੁੱਧ ਪਟਿਆਲਾ ਦੇ ਇਕ ਥਾਣੇ ‘ਚ ਮੁਕੱਦਮਾ ਦਰਜ ਸੀ, ਜਿੱਥੇ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ। ਨਛੱਤਰ ਸਿੰਘ ਨੂੰ ਅਮਰੀਕਾ ਤੋਂ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਡਿਪੋਰਟ ਹੋ ਕੇ ਆਏ ਬਾਕੀ ਯਾਤਰੂਆਂ ਦੀ ਬੱਸ ਰਾਹੀਂ ਹੀ ਸਬੰਧਿਤ ਥਾਣਾ ਵਿਖੇ ਭੇਜ ਦਿੱਤਾ ਗਿਆ ਹੈ।


Share