ਅਮਰੀਕਾ ਤੇ ਚੀਨ ਯਾਤਰੀ ਹਵਾਈ ਉਡਾਣਾਂ ਨੂੰ ਵਧਾਉਣ ਲਈ ਹੋਏ ਸਹਿਮਤ

263
Share

ਵਾਸ਼ਿੰਗਟਨ, 20 ਅਗਸਤ (ਪੰਜਾਬ ਮੇਲ)-ਅਮਰੀਕਾ ਅਤੇ ਚੀਨ ਯਾਤਰੀ ਹਵਾਈ ਉਡਾਣਾਂ ਨੂੰ ਵਧਾਉਣ ਲਈ ਸਹਿਮਤ ਹੋ ਗਏ ਹਨ। ਅਮਰੀਕੀ ਆਵਾਜਾਈ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਿਹੜੀਆਂ ਉਡਾਣਾਂ ਅਮਰੀਕਾ ਚੀਨ ਵਿਚਕਾਰ ਹਫ਼ਤੇ ਵਿਚ 8 ਵਾਰ ਚਲਦੀਆਂ ਸਨ, ਉਹ ਹੁਣ 16 ਕਰਨ ਲਈ ਸਹਿਮਤ ਹੋ ਗਏ ਹਨ। ਅਮਰੀਕਾ ਵਿਚ ਨਿਰਧਾਰਿਤ ਯਾਤਰੀਆਂ ਦੀਆਂ ਸੇਵਾਵਾਂ ਦੇਣ ਵਾਲੀਆਂ 4 ਏਅਰਲਾਈਨਜ਼ ਆਪਣੀਆਂ ਸੇਵਾਵਾਂ ਹਫ਼ਤੇ ਵਿਚ ਅੱਠ ਰਾਊਂਡ ਟਰਿੱਪ ਲਈ ਸਹਿਮਤੀ ਹੋਈ ਹੈ। ਅਮਰੀਕੀ ਏਅਰਲਾਈਨਜ਼ ਨੇ ਕੋਰੋਨਾ ਮਹਾਮਾਰੀ ਕਾਰਨ ਆਪਣੀਆਂ ਉਡਾਣਾਂ ਚੀਨ ਲਈ ਬੰਦ ਕਰ ਦਿੱਤੀਆਂ ਸਨ ਪਰ ਹੁਣ ਯੂਨਾਈਟਿਡ ਏਅਰਲਾਈਨਜ਼ ਅਤੇ ਡੈਲਟਾ ਏਅਰਲਾਈਨਜ਼ ਹਫ਼ਤੇ ਵਿਚ ਚਾਰ ਵਾਰ ਆਪਣੀਆਂ ਉਡਾਣਾਂ ਚੀਨ ਲਈ ਚਲਾਏਗਾ। ਵਿਭਾਗ ਨੇ ਕਿਹਾ ਕਿ ਜੇ ਚੀਨੀ ਹਵਾਬਾਜ਼ੀ ਅਧਿਕਾਰੀ ਆਪਣੀਆਂ ਨੀਤੀਆਂ ਨੂੰ ਸਾਡੇ ਅਨੁਕੂਲ ਬਣਾਉਂਦੇ ਹਨ ਤਾਂ ਅੱਗੇ ਹੋਰ ਸੁਧਾਰ ਹੋ ਸਕਦਾ ਹੈ।


Share