ਅਮਰੀਕਾ: ਟੈਨੇਸੀ ਵਿੱਚ ਹੜ੍ਹਾਂ ਦਾ ਕਹਿਰ, ਘੱਟੋ ਘੱਟ 10 ਲੋਕਾਂ ਦੀ ਮੌਤ ਦਰਜਨਾਂ ਲਾਪਤਾ

377
Share

ਫਰਿਜ਼ਨੋ (ਕੈਲੀਫੋਰਨੀਆ) 23 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕੀ ਸਟੇਟ ਟੈਨੇਸੀ ਵਿੱਚ  ਸ਼ਨੀਵਾਰ ਨੂੰ ਪਏ ਰਿਕਾਰਡ ਤੋੜ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਲਾਪਤਾ ਹੋ ਗਏ। ਇਸ ਦੌਰਾਨ ਹਮਫਰੀਜ਼ ਕਾਉਂਟੀ ਦੇ ਪੁਲਿਸ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਹੜ੍ਹਾਂ ਕਾਰਨ  30 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਇਸਦੇ ਇਲਾਵਾ  ਬਰਾਮਦ ਕੀਤੀਆਂ ਗਈਆਂ ਲਾਸ਼ਾਂ ਵਿੱਚੋਂ ਦੋ ਲਾਸ਼ਾ ਬੱਚਿਆਂ ਦੀ ਵੀ ਬਰਾਮਦ ਹੋਈਆਂ ਹਨ।  ਨੈਸ਼ਵਿਲੇ ਤੋਂ ਲਗਭਗ 50 ਮੀਲ (80 ਕਿਲੋਮੀਟਰ) ਪੱਛਮ ਵਿੱਚ ਸਥਿਤ ਹੰਫਰੀਜ਼ ਕਾਉਂਟੀ ਨੇ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ 17 ਇੰਚ (43 ਸੈਂਟੀਮੀਟਰ) ਮੀਂਹ ਦਾ ਸਾਹਮਣਾ ਕੀਤਾ, ਜਿਸ ਕਾਰਨ ਪਾਣੀ ਨਾਲ ਸੜਕਾਂ ਬੰਦ ਹੋਣ ਦੇ ਨਾਲ ਕਮਿਊਨੀਕੇਸ਼ਨ ਅਤੇ ਆਵਾਜ਼ਾਈ ਵਿੱਚ ਵੀ ਵਿਘਨ ਪਿਆ। ਨੈਸ਼ਨਲ ਮੌਸਮ ਸੇਵਾ ਨੈਸ਼ਵਿਲ ਦੇ ਅਨੁਸਾਰ, ਇਸ ਬਾਰਿਸ਼ ਨੇ 2010 ਤੋਂ ਇਸ ਖੇਤਰ ਵਿੱਚ 24 ਘੰਟਿਆਂ ਦੌਰਾਨ ਪਈ 9.45 ਇੰਚ (24 ਸੈਂਟੀਮੀਟਰ) ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸੂਬੇ ਵਿੱਚ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਟੈਨੇਸੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਆਪਣੇ ਐਮਰਜੈਂਸੀ ਆਪਰੇਸ਼ਨ ਸੈਂਟਰ ਨੂੰ ਚਾਲੂ ਕੀਤਾ ਅਤੇ ਕਿਹਾ ਕਿ ਏਜੰਸੀਆਂ ਜਿਨ੍ਹਾਂ ਵਿੱਚ ਟੈਨਿਸੀ ਨੈਸ਼ਨਲ ਗਾਰਡ, ਸਟੇਟ ਹਾਈਵੇ ਪੈਟਰੋਲ ਅਤੇ ਫਾਇਰ ਮਿਉਚੁਅਲ ਏਡ ਸ਼ਾਮਲ ਹਨ, ਹੜ੍ਹਾਂ ‘ਚ ਸਹਾਇਤਾ ਕਰ ਰਹੀਆਂ ਹਨ।

Share