ਅਮਰੀਕਾ ’ਚ 9/11 ਦੀ ਯਾਦਗਾਰ ’ਤੇ ਸ਼ਰਾਰਤੀ ਅਨਸਰਾਂ ਨੇ ਪੇਂਟ ਸਪਰੇਅ ਨਾਲ ਲਿਖਿਆ ‘ਤਾਲਿਬਾਨ’

206
Share

ਸਿਆਟਲ, 16 ਸਤੰਬਰ (ਪੰਜਾਬ ਮੇਲ)-ਅਮਰੀਕਾ ਦੇ ਦੱਖਣੀ ਕੈਰੋਲੀਨਾ ’ਚ 9/11 ਦੇ ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਯਾਦਗਾਰ ਉੱਪਰ 9/11 ਵਾਲੇ ਦਿਨ ਸਮਾਗਮ ਤੋਂ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੇਂਟ ਸਪਰੇਅ ਨਾਲ ‘ਤਾਲਿਬਾਨ’ ਲਿਖ ਦਿੱਤਾ ਗਿਆ। ਇਸ ਸਮਾਰਕ ਨੂੰ ਇਸ ਯਾਦਗਾਰੀ ਦਿਨ ’ਤੇ 1000 ਅਮਰੀਕੀ ਝੰਡਿਆਂ ਨਾਲ ਸਜਾਇਆ ਹੋਇਆ ਸੀ, ਜਿੱਥੇ ਇਹ ਸ਼ਰਾਰਤੀ ਅਨਸਰਾਂ ਨੇ ਕੋਝੀ ਕਾਰਵਾਈ ਕੀਤੀ।
ਯਾਦਗਾਰ ਦੇ ਸੰਸਥਾਪਕ ਅਤੇ ਸੀ.ਈ.ਓ. ਪਾਲ ਨਿਕੋਲਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਤੁਰੰਤ ਸਵੇਰ ਵੇਲੇ ਪੁਲਿਸ ਬੁਲਾਈ ਗਈ। ਉਨ੍ਹਾਂ ਕਿਹਾ ਕਿ 9/11 ਦੀ 20ਵੀਂ ਯਾਦਗਾਰ ਬਣਾਉਣ ਲਈ ਇਸ ਸਮਾਰਕ ਨੂੰ ਅਮਰੀਕੀ ਝੰਡਿਆਂ ਨਾਲ ਸਜਾਇਆ ਗਿਆ ਸੀ। ਦੱਖਣੀ ਕੈਰੋਲੀਨਾ ਦੇ ਪੁਲਿਸ ਮੁਖੀ ਨੇ ਕਿਹਾ ਕਿ ਇਸ ਘਟਨਾ ਦੀ ਬੜੀ ਤੇਜ਼ੀ ਨਾਲ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਉਮੀਦ ਹੈ ਦੋਸ਼ੀ ਜਲਦ ਫੜ ਲਏ ਜਾਣਗੇ।

Share