ਅਮਰੀਕਾ ’ਚ 2020-21 ਦਰਮਿਆਨ ‘ਫੈਂਟਨੀਅਲ’ ਦੀ ਓਵਰਡੋਜ਼ 61,000 ਮੌਤਾਂ ਲਈ ਜ਼ਿੰਮੇਵਾਰ

303
Share

ਵਾਸ਼ਿੰਗਟਨ, 8 ਨਵੰਬਰ (ਪੰਜਾਬ ਮੇਲ)- ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਮੈਕਸੀਕੋ ਵਿਚ ਸਰਗਰਮ ਤਸਕਰਾਂ ਵਲੋਂ ਤਸਕਰੀ ਕਰ ਕੇ ਅਮਰੀਕਾ ਭੇਜਿਆ ਗਿਆ ਬਨਾਉਟੀ ਨਸ਼ੀਲਾ ਪਦਾਰਥ ਫੈਂਟਨੀਅਲ ਮਾਰਚ 2020 ਅਤੇ 2021 ਦੇ ਦਰਮਿਆਨ ਓਵਰਡੋਜ਼ ਨਾਲ ਹੋਣ ਵਾਲੀਆਂ ਲਗਭਗ 61,000 ਮੌਤਾਂ ਲਈ ਜ਼ਿੰਮੇਵਾਰ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜਕੜੀ ਅਮਰੀਕੀ ਸਰਕਾਰ ਨੇ ਮੈਕਸੀਕੋ ਦੇ 4 ਨਸ਼ੀਲੇ ਪਦਾਰਥ ਤਸਕਰਾਂ ਨੂੰ ਫੜ੍ਹਨ ਲਈ ਉਨ੍ਹਾਂ ਬਾਰੇ ਸੂਚਨਾ ਦੇਣ ਵਾਲੇ ਨੂੰ 50 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਤਸਕਰਾਂ ਨੂੰ ਫੜ੍ਹਨ ਲਈ ਇੰਨੇ ਵੱਡੇ ਇਨਾਮ ਦਾ ਐਲਾਨ ਹੋਇਆ ਹੈ, ਉਨ੍ਹਾਂ ਵਿਚ ਜੇਲ੍ਹ ਵਿਚ ਬੰਦ ਕੈਪੋ ਜੋਕਿਨ ਐੱਲ. ਚਾਪੋ ਗੁਜਮੈਨ ਦਾ ਭਰਾ ਆਰੇਲਿਯਾਨੋ ਗੁਜਮੈਨ ਲੋਏਰਾ ਵੀ ਸ਼ਾਮਲ ਹੈ।
ਗੁਜਮੈਨ ਲੋਏਰਾ ਅਤੇ ਸਾਲਗੁਇਰੋ ਨੇਵਾਰੇਜ ਪਰਿਵਾਰ ਦੇ 3 ਭਰਾਵਾਂ ’ਤੇ ਅਮਰੀਕਾ ਵਿਚ ਮਾਰੀਜੁਆਨਾ, ਕੋਕੀਨ, ਮੈਥਾਮਫੇਟਾਮਾਈਨ ਅਤੇ ਫੈਂਟਾਨਾਈਲ ਦੀ ਤਸਕਰੀ ਦਾ ਦੋਸ਼ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਚਾਰੇ ਉੱਤਰੀ ਮੈਕਸੀਕੋ ਸੂਬਿਆਂ ਸਿਨਾਲੋਆ ਅਤੇ ਚਿਹੁਆਹੁਆ ’ਚ ਸਰਗਰਮ ਹਨ ਅਤੇ ਸਿਨਾਲੋਆ ਗਿਰੋਹ ਦੇ ਮਾਸਟਰ ਮਾਈਂਡ ਹਨ।

Share