ਅਮਰੀਕਾ ‘ਚ 2019 ‘ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ‘ਚੋਂ 48 ਫ਼ੀਸਦੀ ਭਾਰਤ ਤੇ ਚੀਨ ਦੇ

286
Share

ਵਾਸ਼ਿੰਗਟਨ, 29 ਅਗਸਤ (ਪੰਜਾਬ ਮੇਲ)-ਅਮਰੀਕਾ ਵਿਚ 2019 ਵਿਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ‘ਚੋਂ 48 ਫ਼ੀਸਦੀ ਭਾਰਤੀ ਤੇ ਚੀਨੀ ਵਿਦਿਆਰਥੀ ਹਨ। ਅਮਰੀਕਾ ਵਿਚ ਪਰਵਾਸੀ ਵਿਦਿਆਰਥੀਆਂ ‘ਤੇ ‘ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰਰੋਗਰਾਮ (ਐੱਸ.ਈ.ਵੀ.ਪੀ.)’ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਅਮਰੀਕਾ ਵਿਚ ਅੰਤਰਰਾਸ਼ਟਰੀ ਗ਼ੈਰ-ਪਰਵਾਸੀ ਵਿਦਿਆਰਥੀਆਂ ਅਤੇ ਐਕਸਚੇਂਜ ਪ੍ਰਰੋਗਰਾਮ ਤਹਿਤ ਆਉਣ ਵਾਲੇ ਵਿਦਿਆਰਥੀਆਂ ‘ਤੇ ਜਾਣਕਾਰੀ ਰੱਖਣ ਵਾਲੀ ਵੈੱਬ ਆਧਾਰਤ ਪ੍ਰਣਾਲੀ ਸੇਵਿਸ ਦੇ ਰਿਕਾਰਡ ਅਨੁਸਾਰ 2019 ਵਿਚ ਐੱਫ-1 ਅਤੇ ਐੱਮ-1 ਵੀਜ਼ੇ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 15.2 ਲੱਖ ਸੀ। ਇਸ ਵਿਚ 2018 ਤੋਂ 1.7 ਫ਼ੀਸਦੀ ਦੀ ਕਮੀ ਆਈ। ਅਮਰੀਕਾ ਦੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿਚ ਕਿਸੇ ਅਕਾਦਮਿਕ ਪ੍ਰਰੋਗਰਾਮ ਜਾਂ ਅੰਗਰੇਜ਼ੀ ਭਾਸ਼ਾ ਦੇ ਪ੍ਰਰੋਗਰਾਮ ਵਿਚ ਹਿੱਸਾ ਲੈ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਐੱਫ-1 ਵੀਜ਼ਾ ਜਾਰੀ ਕੀਤਾ ਜਾਂਦਾ ਹੈ ਜਦਕਿ ਐੱਮ-1 ਵੀਜ਼ਾ ਵਪਾਰਕ ਸੰਸਥਾਵਾਂ ਅਤੇ ਤਕਨੀਕੀ ਸੰਸਥਾਵਾਂ ਵਿਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਹੁੰਦਾ ਹੈ। ਰਿਪੋਰਟ ਅਨੁਸਾਰ 2019 ਵਿਚ ਅਮਰੀਕਾ ਵਿਚ ਕੁਲ 7,33,718 ਜਾਂ 48 ਫ਼ੀਸਦੀ ਵਿਦਿਆਰਥੀ ਚੀਨ ਅਤੇ ਭਾਰਤ ਦੇ ਸਨ। ਇਨ੍ਹਾਂ ਵਿਚ ਚੀਨ ਦੇ 4,74,479 ਅਤੇ ਭਾਰਤ ਦੇ 2,49,221 ਦੇ ਸਨ।


Share