ਅਮਰੀਕਾ ‘ਚ 2003 ਤੋਂ ਬਾਅਦ ਪਹਿਲੀ ਵਾਰ ਦੋਸ਼ੀਆਂ ਨੂੰ ਦਿੱਤੀ ਜਾਵੇਗੀ ਫਾਂਸੀ!

653
Share

ਅਮਰੀਕੀ ਸੁਪਰੀਮ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਬਹਾਲੀ ਲਈ ਰਾਹ ਪੱਧਰਾ
ਵਾਸ਼ਿੰਗਟਨ, 1 ਜੁਲਾਈ (ਪੰਜਾਬ ਮੇਲ)- ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਲਈ 2003 ਤੋਂ ਬਾਅਦ ਪਹਿਲੀ ਵਾਰ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਅਦਾਲਤ ਨੇ ਚਾਰ ਕੈਦੀਆਂ ਦੀ ਜ਼ਹਿਰੀਲਾ ਟੀਕਾ ਵਰਤਣ ਸਬੰਧੀ ਪ੍ਰਕਿਰਿਆ ਨੂੰ ਚੁਣੌਤੀ ਦਿੰਦੀ ਅਪੀਲ ਰੱਦ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਵਲੋਂ ਫਾਂਸੀ ਲਾਏ ਜਾਣ ਸਬੰਧੀ ਦਿੱਤੀ ਮਨਜ਼ੂਰੀ ਨੂੰ ਬਰਕਰਾਰ ਰੱਖਿਆ ਹੈ। ਦੋਸ਼ੀਆਂ ਵਿਚ ਡੈਲੀਅਲ ਲੀ, ਵੈਸਲੇ ਪੁਰਕੀ, ਅਲਫਰਡ ਬੁਰਗੀਓਸ ਅਤੇ ਡਸਟਿਨ ਹੌਂਕੇਨ ਸ਼ਾਮਲ ਹਨ। ਇਨ੍ਹਾਂ ਨੂੰ ਜੁਲਾਈ ਅਤੇ ਅਗਸਤ ਵਿਚ ਇੰਡੀਆਨਾ ਦੇ ਟੇਰੀ ਹੌਟ ਸਥਿਤ ਸੰਘੀ ਜੇਲ੍ਹ ਵਿਚ ਫਾਹੇ ਲਾਇਆ ਜਾਵੇਗਾ।


Share