ਅਮਰੀਕਾ ’ਚ 2 ਲੱਖ ਭਾਰਤੀ ਨੌਜਵਾਨਾਂ ਨੂੰ ਕਰਨਾ ਪੈ ਰਿਹੈ ਹਵਾਲਗੀ ਦਾ ਸਾਹਮਣਾ

121
Share

ਵਾਸ਼ਿੰਗਟਨ, 26 ਜੂਨ (ਪੰਜਾਬ ਮੇਲ)-ਅਮਰੀਕਾ ’ਚ 2 ਲੱਖ ਭਾਰਤੀ ਨੌਜਵਾਨਾਂ ’ਤੇ ਹਵਾਲਗੀ ਦੀ ਤਲਵਾਰ ਲਟਕੀ ਹੋਈ ਹੈ। ਉਹ ਆਪਣੇ ਮਾਤਾ-ਪਿਤਾ ਦੇ ਵੀਜ਼ਾ ’ਤੇ ਰਹਿ ਰਹੇ ਹਨ। ਉਥੇ ਹੁਣ ਉਨ੍ਹਾਂ ਨੂੰ ਗ੍ਰੀਨ ਕਾਰਡ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ। ਅਜਿਹੇ ਵਿਚ ਪ੍ਰਤੀਨਿਧੀ ਮੰਡਲ ਨੇ ਵ੍ਹਾਈਟ ਹਾਊਸ ਪਹੁੰਚ ਕੇ ਸੰਸਦ ਮੈਂਬਰਾਂ ਤੇ ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਨੌਜਵਾਨ ਵਰਗ ਨੇ ਅਪੀਲ ਕੀਤੀ ਕਿ ਉਨ੍ਹਾਂ ਨੂੰ ਅਮਰੀਕਾ ’ਚ ਰਹਿਣ ਦਿੱਤਾ ਜਾਵੇ। ਇਹ ਉਹ ਨੌਜਵਾਨ ਹਨ, ਜੋ ਬਚਪਨ ਅਤੇ ਬਾਲਗ ਅਵਸਥਾ ’ਚ ਅਮਰੀਕਾ ਵਿਚ ਰਹੇ ਹਨ ਅਤੇ ਇਨ੍ਹਾਂ ਨੂੰ ਹਵਾਲਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰਤੀ ਨੌਜਵਾਨਾਂ ਦਾ ਪ੍ਰਤੀਨਿਧੀ ਮੰਡਲ ਵ੍ਹਾਈਟ ਹਾਊਸ ਪਹੁੰਚਿਆ, ਜਿਸਨੂੰ ਦੇਖ ਕੇ ਸੰਸਦ ਮੈਂਬਰ ਹੈਰਾਨ ਰਹਿ ਗਏ। ਸਮੁੱਚੇ ਅਮਰੀਕਾ ਵਿਚ ਹਵਾਲਗੀ ਦੇ ਮਾਮਲਿਆਂ ਦਾ ਸਾਹਮਣਾ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਦੀ ਇਕੋ ਹੀ ਅਪੀਲ ਹੈ, ਸਾਡੀ ਹਵਾਲਗੀ ਨਾ ਕੀਤੀ ਜਾਵੇ। ਇਨ੍ਹਾਂ ਨੂੰ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਲੋਂ ਭਰੋਸਾ ਦਿੱਤਾ ਗਿਆ ਅਤੇ ਸਬਰ ਰੱਖਣ ਨੂੰ ਕਿਹਾ ਗਿਆ। ਨਾਲ ਹੀ ਇਨ੍ਹਾਂ ਨੌਜਵਾਨਾਂ ਦੀ ਹਿੰਮਤ ਅਤੇ ਕੋਸ਼ਿਸ਼ ਦੀ ਸ਼ਲਾਘਾ ਵੀ ਸੰਸਦ ਮੈਂਬਰਾਂ ਨੇ ਕੀਤੀ।

Share