ਅਮਰੀਕਾ ‘ਚ  15 ਮਿਲੀਅਨ ਦੇ ਕਰੀਬ ਕੋਵਿਡ ਵੈਕਸੀਨ ਦੀਆਂ ਖੁਰਾਕਾਂ ਹੋਈਆਂ ਬਰਬਾਦ

469
Share

ਫਰਿਜ਼ਨੋ (ਕੈਲੀਫੋਰਨੀਆ), 3 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/(ਪੰਜਾਬ ਮੇਲ)- ਅਮਰੀਕਾ ਵਿੱਚ ਕੋਰੋਨਾ ਵੈਕਸੀਨ ਮੁਹਿੰਮ ਜਾਰੀ ਹੈ, ਜਿਸਦੇ ਚਲਦਿਆਂ ਜਿੱਥੇ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਲਗਾਈਆਂ ਗਈਆਂ ਹਨ ਉੱਥੇ ਹੀ ਲੱਖਾਂ ਵੈਕਸੀਨ ਦੀਆਂ ਖੁਰਾਕਾਂ ਵੱਖ ਵੱਖ ਕਾਰਨਾਂ ਕਰਕੇ ਬਰਬਾਦ ਵੀ ਹੋਈਆਂ ਹਨ। ਇਸ ਸਬੰਧੀ ਇੱਕ ਰਿਪੋਰਟ ਦੇ ਅਨੁਸਾਰ ਅਮਰੀਕਾ ਵਿੱਚ
1 ਮਾਰਚ ਤੋਂ ਕੋਵਿਡ -19 ਟੀਕਿਆਂ ਦੀਆਂ ਘੱਟੋ ਘੱਟ 15.1 ਮਿਲੀਅਨ ਖੁਰਾਕਾਂ ਖਰਾਬ ਹੋਈਆਂ ਹਨ। ਜਨਤਕ ਰਿਕਾਰਡਾਂ ਦੀ ਬੇਨਤੀ ਦੇ ਜਵਾਬ ਵਿੱਚ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ)  ਦੁਆਰਾ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਕੁੱਝ ਰਾਸ਼ਟਰੀ ਫਾਰਮੇਸੀ ਚੇਨਾਂ ਵਿੱਚੋਂ ਹਰੇਕ ਨੇ 1 ਮਿਲੀਅਨ ਤੋਂ ਵੱਧ ਖਰਾਬ ਖੁਰਾਕਾਂ ਦੀ ਰਿਪੋਰਟ ਕੀਤੀ ਹੈ।  ਇਹਨਾਂ ਵਿੱਚੋਂ ਵਾਲਗ੍ਰੀਨਜ਼ ਨੇ ਕਿਸੇ ਵੀ ਫਾਰਮੇਸੀ, ਰਾਜ ਜਾਂ ਹੋਰ ਟੀਕਾ ਸੰਸਥਾ ਦੇ ਮੁਕਾਬਲੇ ਦੇ ਸਭ ਤੋਂ ਵੱਧ  ਖਰਾਬ ਹੋਈਆਂ ਖੁਰਾਕਾਂ ਦੀ ਰਿਪੋਰਟ ਕੀਤੀ, ਜਿਹਨਾਂ ਦੀ ਗਿਣਤੀ ਲਗਭਗ 2.6 ਮਿਲੀਅਨ ਦੱਸੀ ਗਈ ਹੈ। ਜਦਕਿ  ਸੀ ਵੀ ਐਸ ਨੇ 2.3 ਮਿਲੀਅਨ ,ਵਾਲਮਾਰਟ ਨੇ 1.6 ਮਿਲੀਅਨ ਅਤੇ ਰਾਈਟ ਏਡ ਨੇ 1.1 ਮਿਲੀਅਨ ਖਰਾਬ ਹੋਈਆਂ ਖੁਰਾਕਾਂ ਦੀ ਰਿਪੋਰਟ ਕੀਤੀ ਹੈ। ਇਹ ਅੰਕੜੇ ਫਾਰਮੇਸੀਆਂ, ਰਾਜਾਂ ਆਦਿ ਦੁਆਰਾ ਸਵੈ-ਰਿਪੋਰਟ ਕੀਤੇ ਅੰਕੜਿਆਂ ‘ਤੇ ਅਧਾਰਤ ਹਨ। ਇਹਨਾਂ ਅੰਕੜਿਆਂ ਵਿੱਚ ਵੀ ਘੱਟੋ -ਘੱਟ ਸੱਤ ਸਟੇਟਾਂ ਅਤੇ ਕਈ  ਵੱਡੀਆਂ ਏਜੰਸੀਆਂ ਦੇ ਅੰਕੜੇ ਸ਼ਾਮਲ ਨਹੀਂ ਹਨ। ਇਸਦੇ ਇਲਾਵਾ ਖੁਰਾਕਾਂ ਦੀ ਬਰਬਾਦੀ ਦੇ ਕਾਰਨ ਵੱਖੋ -ਵੱਖਰੇ ਹੁੰਦੇ ਹਨ। ਜਿਹਨਾਂ ਵਿੱਚ ਟੁੱਟੀਆਂ ਹੋਈਆਂ ਸ਼ੀਸ਼ੇ, ਟੀਕੇ ਨੂੰ ਵਰਤਣ ਵਿੱਚ ਗਲਤੀਆਂ, ਫ੍ਰੀਜ਼ਰ ਵਿੱਚ ਖਰਾਬੀ ਆਦਿ ਸ਼ਾਮਲ  ਹਨ। ਵਿਸ਼ਵ ਵਿੱਚ ਕਈ ਦੇਸ਼ ਅਜਿਹੇ ਵੀ ਹਰ ਜੋ ਕਿ ਕੋਰੋਨਾ ਵੈਕਸੀਨ ਨੂੰ ਪ੍ਰਾਪਤ ਕਰਨ ਲਈ ਸ਼ੰਘਰਸ਼ ਕਰ ਰਹੇ ਹਨ ,ਜਦਕਿ ਅਮਰੀਕਾ ਵਿੱਚ ਲੱਖਾਂ ਖੁਰਾਕਾਂ ਵਿਅਰਥ ਹੋ ਰਹੀਆਂ ਹਨ

Share