ਅਮਰੀਕਾ ’ਚ 1000 ਤੋਂ ਵਧ ਉਡਾਣਾਂ ਰੱਦ ਹੋਣ ਕਾਰਨ ਯਾਤਰੀ ਹੋਏ ਪ੍ਰੇਸ਼ਾਨ

343
Share

ਸੈਕਰਾਮੈਂਟੋ, 11 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਾਊਥਵੈਸਟ ਏਅਰਲਾਈਨਜ ਦੁਆਰਾ ਬੀਤੇ ਐਤਵਾਰ 1000 ਤੋਂ ਵਧ ਉਡਾਣਾਂ ਰੱਦ ਕਰ ਦੇਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ। ਮੋਟੇ ਤੌਰ ’ਤੇ ਰੋਜ਼ਾਨਾਂ ਦੀਆਂ ਕੁੱਲ ਉਡਾਣਾਂ ਵਿਚੋਂ 27% ਰੱਦ ਕਰ ਦਿੱਤੀਆਂ ਗਈਆਂ। ਕੰਪਨੀ ਨੇ ਕਿਹਾ ਹੈ ਕਿ ਫਲੋਰੀਡਾ ’ਚ ਹਵਾਈ ਆਵਾਜਾਈ ਨਿਯੰਤਰਣ ਸਮੱਸਿਆ , ਘੱਟ ਸਟਾਫ ਤੇ ਖਰਾਬ ਮੌਸਮ ਕਾਰਨ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਸਾਊਥਵੈਸਟ ਏਅਰਲਾਈਨਜ਼ ਨੇ ਸ਼ਨੀਵਾਰ 808 ਉਡਾਣਾਂ ਰੱਦ ਕਰ ਦਿੱਤੀਆਂ ਸਨ, ਜਿਸ ਕਾਰਨ ਅਮਰੀਕਾ ਭਰ ’ਚ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੂੰ ਕਈ-ਕਈ ਘੰਟੇ ਹਵਾਈ ਅੱਡਿਆਂ ਉਪਰ ਹੀ ਬਿਤਾਉਣੇ ਪਏ ਤੇ ਆਰਥਿਕ ਨੁਕਸਾਨ ਝੱਲਣਾ ਪਿਆ।

Share