ਅਮਰੀਕਾ ’ਚ ਗ਼ੈਰ ਕਾਨੂੰਨੀ ਰਹਿ ਰਹੇ ਭਾਰਤੀ ਖ਼ਰਚ ਕਰਦੇ ਨੇ ਸਾਲਾਨਾ 15.5 ਅਰਬ ਡਾਲਰ

49
Share

– ਸੂਬਾਈ ਤੇ ਸਥਾਨਕ ਪ੍ਰਸ਼ਾਸਨ ਨੂੰ 2.8 ਅਰਬ ਡਾਲਰ ਦਾ ਟੈਕਸ ਵੀ ਕਰਦੇ ਨੇ ਅਦਾ
ਵਾਸ਼ਿੰਗਟਨ, 10 ਮਾਰਚ (ਪੰਜਾਬ ਮੇਲ)- ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਦੀ ਗਿਣਤੀ ਪੰਜ ਲੱਖ ਤੋਂ ਵੱਧ ਹੈ ਤੇ ਇਹ ਲੋਕ ਸਾਲਾਨਾ 15.5 ਅਰਬ ਡਾਲਰ ਖ਼ਰਚ ਕਰਦੇ ਹਨ। ਏਨਾ ਹੀ ਨਹੀਂ ਸੰਘੀ, ਸੂਬਾਈ ਤੇ ਸਥਾਨਕ ਪ੍ਰਸ਼ਾਸਨ ਨੂੰ 2.8 ਅਰਬ ਡਾਲਰ ਦਾ ਟੈਕਸ ਵੀ ਅਦਾ ਕਰਦੇ ਹਨ। ਇਕ ਅਮਰੀਕੀ ਥਿੰਕ ਟੈਂਕ ਵੱਲੋਂ ਜਾਰੀ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ। ਖ਼ਾਸ ਗੱਲ ਇਹ ਹੈ ਕਿ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀ ਭਾਰਤੀ ਉਨ੍ਹਾਂ ਸਿਖਰਲੇ ਤਿੰਨ ਦੇਸ਼ਾਂ ਦੇ ਨਾਗਰਿਕਾਂ ’ਚ ਸ਼ਾਮਲ ਹਨ, ਜਿਹੜੇ ਅਮਰੀਕਾ ਦੀ ਅਰਥ ਵਿਵਸਥਾ ’ਚ ਸਭ ਤੋਂ ਵੱਧ ਯੋਗਦਾਨ ਦਿੰਦੇ ਹਨ।
ਅਮਰੀਕਾ ’ਚ ਮੈਕਸੀਕੋ ਦੇ 42 ਲੱਖ ਲੋਕ ਗ਼ੈਰ ਕਾਨੂੰਨੀ ਤੌਰ ’ਤੇ ਰਹਿੰਦੇ ਹਨ। ਇਹ ਗਿਣਤੀ ਅਮਰੀਕਾ ’ਚ ਇਕ ਕਰੋੜ ਤੋਂ ਵੱਧ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਗ਼ੈਰ ਪ੍ਰਵਾਸੀਆਂ ਦੀ ਗਿਣਤੀ ਦਾ 40.8 ਫ਼ੀਸਦੀ ਹੈ। ਸਾਲ 2019 ’ਚ ਮੈਕਸੀਕੋ ਦੇ ਇਨ੍ਹਾਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੇ 92 ਅਰਬ ਡਾਲਰ ਦੀ ਕਮਾਈ ਕੀਤੀ ਤੇ ਸੰਘੀ, ਸੂਬਾਈ ਤੇ ਸਥਾਨ ਪ੍ਰਸ਼ਾਸਨ ਨੂੰ 9.8 ਅਰਬ ਡਾਲਰ ਦਾ ਟੈਕਸ ਦਿੱਤਾ। ਅਮਰੀਕਾ ’ਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਲੋਕਾਂ ਦੀ ਗੱਲ ਕਰੀਏ, ਤਾਂ ਮੈਕਸੀਕੋ ਤੋਂ ਬਾਅਦ ਅਲਵਾ ਸਲਵਾਡੋਰ ਦਾ ਨੰਬਰ ਆਉਂਦਾ ਹੈ। ਅਲ ਸਲਵਾਡੋਰ ਦੇ 6,21,000 ਲੋਕ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਹਨ, ਜਦਕਿ ਭਾਰਤ ਦੇ 5,87,000, ਗਵਾਟੇਮਾਲਾ ਦੇ ਪੰਜ ਲੱਖ ਚਾਲੀ ਹਜ਼ਾਰ ਤੇ ਹੈਂਡੁਰਾਸ ਦੇ ਚਾਰ ਲੱਖ ਲੋਕ ਰਹਿੰਦੇ ਹਨ। ਖ਼ਰਚ ਕਰਨ ਦੇ ਮਾਮਲੇ ’ਚ ਭਾਰਤੀਆਂ ਦਾ ਸਥਾਨ ਦੂਜਾ ਤੇ ਕੁੱਲ ਮਿਲਾ ਕੇ ਉਹ 15.5 ਅਰਬ ਡਾਲਰ ਦਾ ਅਮਰੀਕੀ ਅਰਥ ਵਿਵਸਥਾ ’ਚ ਯੋਗਦਾਨ ਦਿੰਦੇ ਹਨ। ਇਸ ਤੋਂ ਬਾਅਦ ਅਲ ਸਲਵਾਡੋਰ 11.5 ਅਰਬ ਡਾਲਰ, ਗਵਾਟੇਮਾਲਾ 9.1 ਅਰਬ ਡਾਲਰ ਤੇ ਹੋਂਡੁਰਾਸ ਦੇ ਗ਼ੈਰ ਕਾਨੂੰਨੀ ਭਾਰਤੀ 6.4 ਅਰਬ ਡਾਲਰ ਦਾ ਟੈਕਸ ਅਦਾ ਕਰਦੇ ਹਨ, ਉੱਥੇ ਹੀ ਅਲ ਸਲਵਾਡੋਰ ਦੇ 1.4 ਅਰਬ ਡਾਲਰ ਦੇ ਗਵਾਟੇਮਾਲਾ ਦੇ ਲੋਕ 1.1 ਅਰਬ ਡਾਲਰ ਦਾ ਟੈਕਸ ਅਦਾ ਕਰਦੇ ਹਨ।

Share