ਅਮਰੀਕਾ ’ਚ ਗ਼ੈਰ ਕਾਨੂੰਨੀ ਢੰਗ ਨਾਲ ਰਹਿ ਰਹੇ 11 ਭਾਰਤੀਆਂ ਸਣੇ 15 ਵਿਦਿਆਰਥੀ ਗ੍ਰਿਫ਼ਤਾਰ

538
Share

ਵਾਸ਼ਿੰਗਟਨ, 23 ਅਕਤੂਬਰ (ਪੰਜਾਬ ਮੇਲ)- ਅਮਰੀਕਾ ’ਚ ਗ਼ੈਰ ਕਾਨੂੰਨੀ ਢੰਗ ਨਾਲ ਰਹਿ ਰਹੇ 15 ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 11 ਭਾਰਤੀ ਹਨ। ਵਾਸ਼ਿੰਗਟਨ ਡੀਸੀ ਤੋਂ ਪੀਟੀਆਈ ਦੀ ਰਿਪੋਰਟ ਅਨੁਸਾਰ ਵਿਦਿਆਰਥੀਆਂ ਨੂੰ ਬੁੱਧਵਾਰ ਨੂੰ ਵੱਖੋ-ਵੱਖਰੀਆਂ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਗ੍ਰਿਫ਼ਤਾਰੀਆਂ ਬੋਸਟਨ, ਵਾਸ਼ਿੰਗਟਨ, ਹਿਊਸਟਨ, ਫ਼ੋਰਟ ਲੌਡਰਡੇਲ, ਨੇਵਾਰਕ, ਨੈਸ਼ਵਿਲੇ, ਪਿਟਸਬਰਗ ਤੇ ਹੈਰਿਸਬਰਗ ਸ਼ਹਿਰਾਂ ਤੋਂ ਕੀਤੀਆਂ ਹਨ। ਇਨ੍ਹਾਂ ਵਿੱਚ 11 ਭਾਰਤੀ ਵਿਦਿਆਰਥੀਆਂ ਤੋਂ ਇਲਾਵਾ ਦੋ ਲਿਬੀਆ ਦੇ, ਇੱਕ ਸੈਨੇਗਲ ਦਾ ਤੇ ਇੱਕ ਬੰਗਲਾਦੇਸ਼ ਤੋਂ ਹਨ। ਅਧਿਕਾਰੀਆਂ ਮੁਤਾਬਕ ‘ਆਪਰੇਸ਼ਨ ਔਪਟੀਕਲ ਇਲਿਯੂਜ਼ਨ’ ਅਧੀਨ ਕਾਰਵਾਈ ਦੌਰਾਨ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਵਿਦਿਆਰਥੀ ਧੋਖਾਧੜੀ ਨਾਲ ‘ਔਪਟੀਕਲ ਪ੍ਰੈਕਟੀਕਲ ਟ੍ਰੇਨਿੰਗ’ (OPT) ਪ੍ਰੋਗਰਾਮ ਦੀ ਵਰਤੋਂ ਕਰਦਿਆਂ ਅਮਰੀਕਾ ਵਿੱਚ ਰਹਿ ਰਹੇ ਸਨ।


Share