ਅਮਰੀਕਾ ’ਚ ਹਜ਼ਾਰਾਂ ਦੀ ਗਿਣਤੀ ’ਚ ਉਡਾਣਾਂ ਰੱਦ; ਮੁਸਾਫਰਾਂ ਪ੍ਰੇਸ਼ਾਨ

235
Share

ਵਾਸ਼ਿੰਗਟਨ, 5 ਜਨਵਰੀ (ਪੰਜਾਬ ਮੇਲ)- ਮੱਧ-ਐਟਲਾਂਟਿਕ ਖਿੱਤੇ ’ਚ ਬੀਤੇ ਦਿਨੀਂ ਆਏ ਤੂਫ਼ਾਨ ਅਤੇ ਕਰੋਨਾ ਮਹਾਮਾਰੀ ਕਾਰਨ ਏਅਰਲਾਈਨ ਕਾਮਿਆਂ ਦੀ ਘਾਟ ਕਾਰਨ ਅਮਰੀਕਾ ’ਚ ਹਜ਼ਾਰਾਂ ਦੀ ਗਿਣਤੀ ’ਚ ਉਡਾਣਾਂ ਰੱਦ ਕਰਨੀਆਂ ਪੈ ਰਹੀਆਂ ਹਨ, ਜਿਸ ਕਾਰਨ ਘਰ ਪੁੱਜਣ ਦੀ ਜੱਦੋ-ਜਹਿਦ ਕਰ ਰਹੇ ਮੁਸਾਫ਼ਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਫਲਾਈਟਵੇਅਰ’ ਨਾਮੀਂ ਏਜੰਸੀ ਮੁਤਾਬਕ ਸੋਮਵਾਰ ਦੁਪਹਿਰ ਤੱਕ 3,000 ਅਮਰੀਕੀ ਉਡਾਣਾਂ ਅਤੇ ਵਿਸ਼ਵ ਪੱਧਰ ’ਤੇ 4,700 ਤੋਂ ਵੱਧ ਉਡਾਣਾਂ ਰੱਦ ਹੋਈਆਂ ਹਨ।

Share