ਅਮਰੀਕਾ ’ਚ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੇ ਕਤਲ ਦਾ ਸ਼ੱਕੀ ਪਰਿਵਾਰ ਲਈ ਕਰਦਾ ਸੀ ਕੰਮ : ਪੁਲਿਸ

37
ਪਰਿਵਾਰ ਦੇ ਅਗਵਾ ਹੋਏ ਮੈਂਬਰਾਂ ਦੀ ਤਸਵੀਰ।
Share

-ਕਤਲ ਦਾ ਸ਼ੱਕੀ ਦਾ ਪਰਿਵਾਰ ਨਾਲ ਚੱਲ ਰਿਹਾ ਸੀ ਵਿਵਾਦ
ਸਾਨ ਫਰਾਂਸਿਸਕੋ (ਅਮਰੀਕਾ), 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੇ ਕਤਲ ਦਾ ਸ਼ੱਕੀ ਪਹਿਲਾਂ ਪਰਿਵਾਰ ਲਈ ਕੰਮ ਕਰਦਾ ਸੀ ਅਤੇ ਉਸ ਦਾ ਪਰਿਵਾਰ ਨਾਲ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪੁਲਿਸ ਨੇ ਇਸ ਨੂੰ ਬਹੁਤ ਘਿਣਾਉਣੀ ਕਾਰਵਾਈ ਕਿਹਾ। ਪੁਲਿਸ ਨੇ ਕਿਹਾ ਕਿ ਮਾਰੇ ਗਏ ਸਿੱਖ ਪਰਿਵਾਰ ਦੇ ਰਿਸ਼ਤੇਦਾਰ ਇਸ ਘਟਨਾ ਤੋਂ ਡੂੰਘੇ ਸਦਮੇ ਅਤੇ ਦੁਖੀ ਹਨ। ਜਾਂਚ ਟੀਮ ਨੇ ਮਸ਼ਕੂਕ ਖ਼ਿਲਾਫ਼ ਮਾਮਲਾ ਤਿਆਰ ਕਰ ਲਿਆ ਹੈ ਅਤੇ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਪਹਿਲਾਂ ਵੀ ਇੱਕ ਮਾਮਲੇ ਵਿਚ ਸਜ਼ਾ ਹੋ ਚੁੱਕੀ ਹੈ।

Share