ਅਮਰੀਕਾ ‘ਚ ਸਿੱਖਾਂ ਪ੍ਰਤੀ ਹੋਣ ਵਾਲੇ ਨਫ਼ਰਤੀ ਅਪਰਾਧਾਂ ‘ਚ ਨਿਘਾਰ ਆਇਆ

161
Share

* ਸਿੱਖਾਂ ਲਈ ਕੰਮ ਕਰਦੀ ਇਕ ਸੰਸਥਾ ਨੇ ਐੱਫ.ਬੀ.ਆਈ. ਦੀ ਰਿਪੋਰਟ ਦੇ ਹਵਾਲੇ ਨਾਲ ਦਿੱਤੀ ਜਾਣਕਾਰੀ
ਵਾਸ਼ਿੰਗਟਨ, 19 ਨਵੰਬਰ (ਪੰਜਾਬ ਮੇਲ)-ਅਮਰੀਕਾ ਵਿਚ ਸਿੱਖਾਂ ਦੇ ਹਿੱਤਾਂ ਲਈ ਕੰਮ ਕਰਦੀ ਇਕ ਸੰਸਥਾ ਨੇ ਐੱਫ.ਬੀ.ਆਈ. ਦੀ ਇਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਪਿਛਲੇ ਸਾਲ ਅਮਰੀਕਾ ਵਿਚ ਸਿੱਖਾਂ ਪ੍ਰਤੀ ਹੋਣ ਵਾਲੇ ਨਫ਼ਰਤੀ ਅਪਰਾਧਾਂ ਵਿਚ ਕੁਝ ਨਿਘਾਰ ਆਇਆ ਹੈ। ਐੱਫ.ਬੀ.ਆਈ. ਦੀ ਇਹ ਰਿਪੋਰਟ ਦਰਸਾਉਂਦੀ ਹੈ ਕਿ ਸਾਲ 1991 ਤੋਂ ਬਾਅਦ 2019 ‘ਚ ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਦੀ ਗਿਣਤੀ ਸਭ ਤੋਂ ਘੱਟ ਰਹੀ ਹੈ। ਸਾਊਥ ਏਸ਼ੀਅਨ ਅਮਰੀਕਨਜ਼ ਲੀਡਿੰਗ ਟੂਗੈਦਰ (ਸਾਲਟ) ਨਾਂ ਦੀ ਸੰਸਥਾ ਨੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਸਾਲ 2019 ‘ਚ ਅਮਰੀਕਾ ‘ਚ ਸਿੱਖਾਂ ਪ੍ਰਤੀ ਅਪਰਾਧਾਂ ‘ਚ ਕੁਝ ਨਿਘਾਰ ਦੇਖਿਆ ਗਿਆ ਹੈ, ਜਦੋਂਕਿ ਸਾਲ 2018 ‘ਚ ਇਨ੍ਹਾਂ ਅਪਰਾਧਾਂ ਵਿਚ 200 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਮੁਸਲਮਾਨ ਵਿਰੋਧੀ ਘਟਨਾਵਾਂ ਵਿਚ ਵੀ ਨਿਘਾਰ ਆਇਆ ਹੈ ਅਤੇ ਅਜਿਹੀਆਂ ਕੁੱਲ 176 ਘਟਨਾਵਾਂ ਸਾਹਮਣੇ ਆਈਆਂ ਹਨ।


Share